ਲੇਖਕ ਸਭਾ ਬ੍ਰਿਸਬਨ ਵੱਲੋਂ ਪੁਸਤਕ ਲੋਕ ਅਰਪਣ

ਬ੍ਰਿਸਬਨ (ਸਮਾਜ ਵੀਕਲੀ) : ‘ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ’ ਵੱਲੋਂ ਪਲੇਠੀ ਸਾਹਿਤਕ ਬੈਠਕ ਕਰਵਾਈ ਗਈ। ਲੇਖਕ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ,  ਮੀਤ ਪ੍ਰਧਾਨ ਸੁਰਜੀਤ ਸੰਧੂ, ਹਰਮਨਦੀਪ ਗਿੱਲ ਜਨਰਲ ਸਕੱਤਰ, ਹਰਜੀਤ ਕੌਰ ਸੰਧੂ ਸਕੱਤਰ,  ਵਰਿੰਦਰ ਅਲੀਸ਼ੇਰ ਪ੍ਰੈੱਸ ਸਕੱਤਰ ਤੇ ਹੋਰ ਇਸ ਮੌਕੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।

ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਸਰਕਾਰੀ ਭਾਸ਼ਾਵਾਂ ਦੀ ਜਾਰੀ ਕੀਤੀ  ਸੂਚੀ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨਾ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਖੇਤੀ ਬਿੱਲਾਂ ਬਾਰੇ ਵੀ ਫ਼ਿਕਰ ਜ਼ਾਹਿਰ ਕੀਤਾ ਗਿਆ। ਇਸੇ ਦੌਰਾਨ ਕਵੀ ਤੇ ਗੀਤਕਾਰ ਸੁਰਜੀਤ ਸੰਧੂ ਦੀ ਬਾਲ ਸਾਹਿਤ ਨਾਲ ਸਬੰਧਤ ਕਿਤਾਬ ‘ਨਿੱਕੇ-ਨਿੱਕੇ ਤਾਰੇ’ ਲੋਕ ਅਰਪਣ ਕੀਤੀ ਗਈ। ਕਵੀਆਂ ਨੇ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।

Previous articleਬਰਤਾਨੀਆਂ ’ਚ ਸਿੱਖ ਟੈਕਸੀ ਚਾਲਕ ’ਤੇ ਹਮਲਾ: ਹਮਲਾਵਰਾਂ ਨੇ ਪੁੱਛਿਆ ਕੀ ਤੂ ਤਾਲਿਬਾਨ ਹੈਂ?
Next articleਕਰਤਾਰਪੁਰ ਸਾਹਿਬ: ਗੁਰੂ ਨਾਨਕ ਦੇਵ ਦੇ ਜੋਤੀ ਜੋਤ ਦਿਹਾੜੇ ਸਬੰਧੀ ਸਮਾਗਮ ਆਰੰਭ