ਲਿਵਰਪੂਲ, ਟੋਟੇਨਹੈਮ, ਡੌਰਟਮੈਂਟ ਆਖ਼ਰੀ ਸੋਲਾਂ ਵਿਚ ਪੁੱਜੀਆਂ; ਇੰਟਰ ਮਿਲਾਨ ਬਾਹਰ

ਮੁਹੰਮਦ ਸਾਲੇਹ ਦੇ ਗੋਲ ਅਤੇ ਗੋਲਕੀਪਰ ਐਲੀਸਨ ਬੇਕਰ ਦੇ ਪ੍ਰਦਰਸ਼ਨ ਨਾਲ ਲਿਬਰਪੂਲ ਨੇ ਮੰਗਲਵਾਰ ਨੂੰ ਨੈਪੋਲੀ ਨੂੰ 1-0 ਨਾਲ ਹਰਾ ਕੇ ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ਦੇ ਅੰਤਿਮ-16 ਵਿਚ ਦਾਖ਼ਲਾ ਪਾ ਲਿਆ ਹੈ ਪਰ ਇੰਟਰ ਮਿਲਾਨ ਦੀ ਟੀਮ ਪੀਐੱਸਵੀ ਇੰਡੋਵੇਨ ਨਾਲ 1-1 ਗੋਲਾਂ ਨਾਲ ਡਰਾਅ ਖੇਡ ਕੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ। ਲਿਵਰਪੂਲ ਵਿਚ ਖੇਡੇ ਗਏ ਮੈਚ ਵਿਚ ਸਾਲੇਹ ਨੇ ਹਾਫ ਟਾਈਮ ਤੋਂ 11 ਮਿੰਟ ਪਹਿਲਾਂ ਗੋਲ ਦਾਗਿਆ ਪਰ ਇਸ ਤੋਂ ਬਾਅਦ ਨੈਪੋਲੀ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਐਲੀਸਨ ਨੇ ਕਈ ਚੰਗੇ ਬਚਾਅ ਕੀਤੇ, ਜਿਸ ਨਾਲ ਲਿਵਰਪੂਲ ਅੱਗੇ ਵਧਣ ਵਿਚ ਕਾਮਯਾਬ ਰਿਹਾ। ਦੂਜੇ ਪਾਸੇ ਸੈਨਸਿਰੋ ਵਿਚ ਇੰਟਰਮਿਲਾਨ ਨੂੰ ਨਾਕਆਊਟ ਵਿਚ ਪਹੁੰਚਾਉਣ ਲਈ ਜਿੱਤ ਜਾਂ ਫਿਰ ਗਰੁੱਪ ਬੀ ਦੇ ਇਕ ਹੋਰ ਮੈਚ ਵਿਚ ਇੱਛੁਕ ਨਤੀਜੇ ਦੀ ਲੋੜ ਸੀ। ਗਰੁੱਪ ਬੀ ਵਿਚ ਟੋਟੇਨਹਾਮ ਹਾਟਸੁਪਰ ਨੇ ਬਾਰਸੀਲੋਨਾ ਨੂੰ 1-1 ਦੀ ਬਰਾਬਰੀ ਉੱਤੇ ਰੋਕ ਕੇ ਇੱਕ ਅਹਿਮ ਅੰਕ ਹਾਸਲ ਕਰਕੇ ਹਾਲਾਂ ਕਿ ਮਿਲਾਨ ਦੀਆਂ ਆਸਾਂ ਉੱਤੇ ਪਾਣੀ ਫੇਰ ਦਿੱਤਾ। ਇੰਟਰਮਿਲਾਨ ਦੀ ਤਰਫੋਂ ਕਪਤਾਨ ਮਾਓਰੇ ਇਕਾਰਡੀ ਨੇ 73ਵੇਂ ਮਿੰਟ ਵਿਚ ਕਲੱਬ ਦੀ ਤਰਫੋਂ 200ਵਾਂ ਗੋਲ ਕੀਤਾ। ਪੀਐਸਵੀ ਇੰਡੋਵਾਨ ਦੀ ਤਰਫੋਂ ਹਾਰਵਿਗ ਲੋਜਾਨੋ ਨੇ 13ਵੇਂ ਮਿੰਟ ਵਿਚ ਗੋਲ ਕੀਤਾ। ਮਿਲਾਨ ਦੀ ਟੀਮ ਮੈਚ ਬਰਾਰਬ ਰਹਿਣ ਉੱਤੇ ਵੀ ਆਖ਼ਰੀ 16 ਦੇ ਵਿਚ ਪੁੱਜ ਜਾਂਦੀ ਪਰ ਦੂਜੇ ਪਾਸੇ ਬਾਰਸੀਲੋਨਾ ’ਚ ਲੁਕਾਸ ਮਾਉਰਾ ਨੇ 85ਵਾਂ ਬਰਾਬਰੀ ਦਾ ਗੋਲ ਕਰ ਦਿੱਤਾ ਜਿਸ ਨਾਲ ਉਸ ਦੀ ਟੀਮ ਟੋਟੈਨਹੈਮ ਨਾਕਆਊਟ ਗੇੜ ਵਿਚ ਪੁੱਜ ਗਈ ਅਤੇ ਮਿਲਾਨ ਬਾਹਰ ਹੋ ਗਈ।

Previous articleਨਵਜੰਮੀ ਬੱਚੀ ਨੂੰ ਸੁੱਟਣ ਸਬੰਧੀ ਜੋੜਾ ਕਾਬੂ
Next articleਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਕੱਪ ’ਚੋਂ ਬਾਹਰ