ਲਾਕਡਾਊਨ ਦੌਰਾਨ 13 ਸਾਲਾ ਲਖਦੀਪ ਸਿੰਘ ਬਣਿਆ ਪੇਂਟਰ

ਮਹਿਤਪੁਰ,(ਸਮਾਜ ਵੀਕਲੀ) (ਨੀਰਜ ਵਰਮਾ)- ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪੁਰਬ ਤੇ ਸਿੱਖ ਇਤਿਹਾਸ ਨਾਲ ਸਬੰਧਤ ਲਖਦੀਪ ਸਿੰਘ ਦੀ ਹੋਈ ਇੰਟਰਵਿਊ ਨੇ ਜਿਥੇ ਇਲਾਕਾ ਮਹਿਤਪੁਰ ਦੀ ਸ਼ਾਨ ਵਧਾਈ ਉਸ ਵਕਤ ਜਲੰਧਰ ਜ਼ਿਲ੍ਹੇ ਦਾ ਮਾਣ ਵਧਾਇਆ। ਜਦੋ ਲਖਦੀਪ ਸਿੰਘ ਦੀ ਇੰਟਰਵਿਊ ਦੇਖ ਕੇ ਅਮਰੀਕਾ ਦੇ ਪੰਜਾਬੀ ਚੈਨਲ ਨੇ ਲਖਦੀਪ ਸਿੰਘ ਨੂੰ ਪੂਰੇ ਅਮਰੀਕਾ ਅਤੇ ਨੋਰਥ ਕੈਨੇਡਾ ਵਿੱਚ ਲਾਈਵ ਕੀਤਾ। ਲਖਦੀਪ ਸਿੰਘ ਨੇ 1 ਘੰਟੇ ਦੀ ਲਾਈਵ ਇੰਟਰਵਿਊ ਵਿੱਚ ਲੋਕਾਂ ਦੇ ਸਵਾਲਾਂ ਦੇ ਸਿੱਧੇ ਜਵਾਬ ਦਿੱਤੇ।
ਅੱਜ ਪੁਰੀ ਦੁਨੀਆ ਵਿਚ ਕੋਵਿਡ 19 (ਕਰੋਨਾ ਵਾਇਰਸ)ਦਾ ਪਸਾਰਾ ਬੜੀ ਤੇਜੀ ਨਾਲ ਹੋ ਰਿਹਾ ਹੈ।ਇਸ ਦੌਰਾਨ 13 ਸਾਲ ਦੇ ਲਖਵੀਰ ਸਿੰਘ ਨੇ ਇਕ ਆਡੀਓ ਕਲਿਪ ਤਿਆਰ ਕਰਕੇ ਲੋਕਾਂ ਨੂੰ ਇਸ ਖਰਤੇ ਤੋਂ  ਬਚਣ ਲਈ ਪੁਖਤਾ ਜਾਣਕਾਰੀ ਦਿੱਤੀ।ਅੱਜ ਘਰ ਵਿੱਚ ਬੈਠ ਕੇ ਅੱਸੀ ਆਪਣੇ ਸਮੇਂ ਨੂੰ ਕਿਸ ਤਰਾਂ ਗੁਜ਼ਰਨਾ ਹੈ।ਇਸ ਦਾ ਸਬੂਤ ਬੱਚੇ ਨੇ ਆਪਣੀ ਤਸਵੀਰ ਬਣਾ ਕੇ ਦਿੱਤਾ।ਅੱਜ ਇਸ ਤਸਵੀਰ ਨੂੰ ਪੂਰੇ ਇਲਾਕੇ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ।ਇਹ ਬੱਚਾ ਜਿਥੇ ਏਕਮ ਪਬਲਿਕ ਸਕੂਲ ਮਹਿਤਪੁਰ ਅਤੇ ਜਲੰਧਰ ਜਿਲੇ ਦਾ ਮਾਣ ਹੈ। ਆਉਣ ਵਾਲੇ ਸਮੇਂ ਵਿੱਚ ਲਖਦੀਪ ਸਿੰਘ ਪੂਰੇ ਦੇਸ਼ ਦਾ ਮਾਣ ਵਧਾਏਗਾ
Previous articleਡਾ: ਆਨੰਦ ਤੇਲਤੁੰਬੜੇ ਨੂੰ ਰਿਹਾ ਕੀਤਾ ਜਾਵੇ
Next articleਗੁਰਦਾਸਪੁਰ ਵਿਚ ਕੋਰੋਨਾ ਪਾਜ਼ੇਟਿਵ ਬਜ਼ੁਰਗ ਦੀ ਮੌਤ