ਲਾਊਡ ਸਪੀਕਰਾਂ ਰਾਹੀਂ ਅਜ਼ਾਨ ਦੇਣੀ ਬੰਦ ਹੋਵੇ: ਜਾਵੇਦ ਅਖ਼ਤਰ

(ਸਮਾਜਵੀਕਲੀ) : ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਲਾਊਡ ਸਪੀਕਰਾਂ ’ਤੇ ਅਜ਼ਾਨ ਦੇਣੀ ਬੰਦ ਹੋਣੀ ਚਾਹੀਦੀ ਹੈ, ਕਿਉਂਕਿ ਇਹ ਦੂਜਿਆਂ ਲਈ ‘ਅਸੁਵਿਧਾ” ਦਾ ਕਾਰਨ ਬਣਦੀ ਹੈ। ਉਨ੍ਹਾਂ ਕਿਹਾ ਕਿ ਅਜ਼ਾਨ ਧਰਮ ਦਾ ਇਕ ਅਨਿੱਖੜਵਾਂ ਅੰਗ ਹੈ ਪਰ ਲਾਊਡ ਸਪੀਕਰ ਨਹੀਂ। ਟਵੀਟ ਵਿੱਚ ਅਖਤਰ ਨੇ ਪੁੱਛਿਆ ਕਿ ਅੱਧੀ ਸਦੀ ਤੱਕ ਲਾਊਡ ਸਪੀਕਰ ਤੋਂ ਅਜ਼ਾਨ ਦੇਣੀ ‘ਹਰਾਮ’ (ਵਰਜਿਤ) ਮੰਨਿਆ ਜਾਂਦਾ ਸੀ ਤਾਂ ਹੁਣ ਇਹ ‘ਹਲਾਲ’ ਕਿਵੇਂ ਹੋ ਗਈ।
Previous articleਸਮੇਂ ’ਤੇ ਹੋ ਸਕਦਾ ਹੈ ਸੰਸਦ ਦਾ ਮੌਨਸੂਨ ਸੈਸ਼ਨ: ਬਿਰਲਾ
Next articleਪਟਿਆਲਾ ਦੇ ਐੱਨਆਈਐੱਸ ਤੋਂ ਸ਼ੁਰੂ ਹੋਵੇਗੀ ਖਿਡਾਰੀਆਂ ਦੀ ਆਊਟਡੋਰ ਟਰੇਨਿੰਗ