ਲਾਇਨਜ਼ ਕਲੱਬ ਵੱਲੋਂ ਕੈਂਸਰ ਅਤੇ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ

ਕੈਪਸ਼ਨ -- ਲਾਇਨਜ਼ ਕਲੱਬ ਫਰੈਂਡਜ਼ ਬੰਦਗੀ ਅਤੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੀ ਟੀਮ

 ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਲਾਇਨ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ  ਵੱਲੋਂ ਅਤੇ ਐੱਨ ਆਰ ਆਈ ਸਰਦਾਰ ਗਿਆਨ ਸਿੰਘ ਚੰਦੀ ਦੇ ਸਹਿਯੋਗ ਨਾਲ ਵਰਲਡ ਕੈਂਸਰ ਕੇਅਰ ਚੈਰੀਟੇਬਲ   ਸੁਸਾਇਟੀ ਵੱਲੋਂ ਮੁਫ਼ਤ ਕੈਂਸਰ ਅਤੇ ਮੈਡੀਕਲ ਚੈੱਕ ਅੱਪ ਕੈਂਪ ਸਰਕਾਰੀ ਮਿਡਲ ਸਕੂਲ ਦੀ ਗਰਾਊਂਡ ਪਰਵੇਜ ਨਗਰ ਵਿੱਚ ਲਗਾਇਆ ਗਿਆ ।ਜਿਸ ਦੀ ਪ੍ਰਧਾਨਗੀ ਲਾਇਨ ਐੱਸ ਪੀ ਸਿੰਘ ਨੇ ਕੀਤੀ ।

ਇਸ ਮੌਕੇ ਫਸਟ ਵਾਈਸ ਡਿਸਟ੍ਰਿਕ ਗਵਰਨਰ ਲਾਇਨ ਜੀ ਐੱਸ ਸੇਠੀ,ਸੈਕਿੰਡ ਵਾਈਸ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ, ਪਾਸਟ ਡਿਸਟ੍ਰਿਕ ਗਵਰਨਰ ਲਾਇਨ ਪੀ ਐਸ ਚਾਵਲਾਇਸ ਕੈਂਪ ਵਿਚ ਪਹੁੰਚੇ।ਇਸ ਕੈਂਪ ਵਿੱਚ 300 ਮਰੀਜ਼ਾਂ ਦੇ ਕੈਂਸਰ ਦੇ ਅਤੇ ਜਨਰਲ ਚੈੱਕਅਪ ਅਤੇ ਟੈਸਟ ਕੀਤੇ ਗਏ।  ਫੰਕਸ਼ਨ ਚੇਅਰਮੈਨ ਲਾਇਨ ਸੁਰਜੀਤ ਸਿੰਘ ਚੰਦੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਉਹਨਾਂ ਨੇ   ਸਰਦਾਰ ਗਿਆਨ ਸਿੰਘ ਚੰਦੀ,ਪਰਮਜੀਤ ਸਿੰਘ ਚੰਦੀ,   ਨਰਿੰਦਰ ਸਿੰਘ ਚੰਦੀ,ਕਰਮਜੀਤ ਸਿੰਘ ਚੰਦੀ ਵੱਲੋਂ ਫਰੀ ਕੈਂਸਰ ਅਤੇ ਮੈਡੀਕਲ ਚੈੱਕਅੱਪ ਕੈਂਪ ਲਗਵਾਉਣ ਲਈ ਉਨ੍ਹਾਂ ਦਾ  ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਸੀਨੀਅਰ ਲਾਇਨ ਮੈਂਬਰ ਬਲਜਿੰਦਰ ਸਿੰਘ ਨੇ ਆਪਣੇ ਭਾਸ਼ਣ ਵਿਚ ਆਈ ਹੋਈ ਟੀਮ ਅਤੇ ਕਲੱਬ ਮੈਂਬਰਾ ਨੂੰ ਕਲੱਬਾਂ ਦੇ ਕੰਮਾਂ ਬਾਰੇ ਅਤੇ ਇਸ ਕੈਂਪ ਬਾਰੇ ਜਾਣੂ ਕਰਵਾਇਆ। ਨਾਲ ਹੀ ਡਾ.ਧਰਮਿੰਦਰ ਸਿੰਘ ਢਿੱਲੋਂ ਨੇ ਮਰੀਜ਼ਾਂ ਨੂੰ ਕੈਂਸਰ ਦੀ ਰੋਕਥਾਮ ਲਈ ਦੱਸਿਆ  । ਲਾਇਨ ਪੀ ਐਸ ਚਾਵਲਾ ਨੇ ਕਲੱਬ ਦੇ ਕੰਮਾਂ ਦੀ ਅਤੇ ਇਸ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਲਾਇਨ ਐੱਸ.ਪੀ .ਸਿੰਘ ਅਤੇ ਪ੍ਰਸ਼ਾਂਤ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

ਇਸ ਮੌਕੇ ਲਾਇਨ ਭੁਪਿੰਦਰ ਸਿੰਘ ,ਲਾਇਨ ਅਸ਼ੋਕ ਕੁਮਾਰ ,ਲਾਇਨ ਕੁਲਦੀਪ ਸਿੰਘ ,ਲਾਇਨ ਸਰਵਣ ਸਿੰਘ  , ਲਾਇਨ ਕਰਮਜੀਤ ਸਿੰਘ, ਲਾਇਨ ਜਗਰੂਪ ਸਿੰਘ,ਲਾਇਨ  ਰੌਬਿਨਪ੍ਰੀਤ ਸਿੰਘ ,ਲਾਇਨ ਸਾਹਬ ਸਿੰਘ ,ਲਾਇਨ ਨਿਰਵੈਰ ਸਿੰਘ ,ਲਾਇਨ ਕੁਲਵਿੰਦਰ ਸਿੰਘ ,ਲਾਇਨ ਅਮਨ ਸੂਦ ,ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਬਲਕਾਰ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ,ਮੈਂਬਰ ਜਸਵਿੰਦਰ ਸਿੰਘ ,ਸਾਧੂ ਸਿੰਘ, ਸੁਖਵੰਤ ਸਿੰਘ, ਅਜੀਤ ਸਿੰਘ ,ਡਾ ਜਗੀਰ ਸਿੰਘ,ਡਾ ਮਹਾਜਨ , ਬਲਵੀਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ,ਬਲਦੇਵ ਸਿੰਘ ,ਦੀਪਕ ਕੁਮਾਰ ,ਬਾਬਾ ਸੁਖਵਿੰਦਰ ਸਿੰਘ,ਬਾਬਾ ਦਰਸ਼ਨ ਸਿੰਘ,ਬਲਵੰਤ ਸਿੰਘ ,ਹਕੀਕਤ ਸਿੰਘ ,ਜਸਬੀਰ ਸਿੰਘ ,ਪ੍ਰਭਦੀਪ ਸਿੰਘ ,ਪਰਵਿੰਦਰ ਸਿੰਘ, ਮਨਵਿੰਦਰ ਸਿੰਘ, ਲਵਦੀਪ ਸਿੰਘ, ਅੰਮ੍ਰਿਤ ਸਿੰਘ ,ਗੁਰਪ੍ਰੀਤ ਸਿੰਘ ,ਕੁਲਦੀਪ ਸਿੰਘ,ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।

Previous article34 countries in queue to receive Covid vaccines: Jaishankar
Next articleआर.सी.एफ में निर्मित एसी 3 टायर इकोनोमी कोच का किया गया हाई स्पीड ओसीलेशन ट्रायल