ਲਹੂ ਦੇ ਦੀਵੇ

ਸਰਵਣ ਸੰਗੋਜਲਾ

(ਸਮਾਜ ਵੀਕਲੀ)

ਇਹ ਇਸ਼ਕ ਦੇ ਵਾਂਗ ਕਬੂਤਰਾਂ
ਜੋ ਮੰਗੇ ਸਦਾ ਉਜਾੜ।
ਇਹ ਯਾਦਾਂ ਦਾ ਚੋਗਾ ਚੁਗਦਾ
ਅੱਖੀਆਂ ਨੂੰ ਸੂਲੀ ਚਾੜ੍ਹ।
ਕਸਮਾਂ ਦੇ ਮਿੱਠੇ ਬੋਲ ਹੋ
ਹੋ ਜਾਵਣ ਕਿਧਰੇ ਖ਼ਾਰ।
ਹਰ ਹਓਕਾ ਸੱਜਣਾ ਬਣ ਜਾਂਦਾ
ਜਦ ਯਾਦ ਕਰਾਂ
ਤੈਨੂੰ ਲਹੂ ਦੇ ਦੀਵੇ ਬਾਲ।
ਮੈਂ ਕਿਸਮਤ ਦੀ ਸਰਦਲ ਬਨ੍ਹਿਆਂ
ਤੇਰਾ ਜਨਮਣ ਉਹ ਦਿਨ ਸਾਲ।
ਮੈਂ ਤੇਰੀ ਆਈ ਮਰ ਜਾਵਾਂ
ਕਰ ਇਸ ਤਰ੍ਹਾਂ ਬਰਬਾਦ।
ਮੇਰਾ ਹਰ ਦੁਸ਼ਮਣ
ਮੈਨੂੰ ਪਿਆਰ ਕਰੇ
ਕਰ ਕਰ ਤੈਨੂੰ ਯਾਦ।
ਮੇਰੀ ਤਲੀਏ ਤੇਰਾ ਸਿਰਨਾਵਾਂ
ਤੇਰੇ ਬੁਲ੍ਹੀ ਮੇਰੀ ਮਜ਼ਾਰ।

✍️ਸਰਵਣ ਸੰਗੋਜਲਾ

Previous articleਕੋਰੋਨਾ ਕਾਲ ਦਾ ਸਾਹਿਤਕ ਵਰਤਾਰਾ – ਭਾਗ 3
Next article2022 Dakar Youth Olympics postponed to 2026