ਲਗਾਤਾਰ ਪੰਜਵੇਂ ਦਿਨ ਕਰੋਨਾ ਦੇ 9 ਹਜ਼ਾਰ ਤੋਂ ਵੱਧ ਕੇਸ

ਨਵੀਂ ਦਿੱਲੀ (ਸਮਾਜਵੀਕਲੀ): ਮੁਲਕ ’ਚ ਪਿਛਲੇ 24 ਘੰਟਿਆਂ ਦੌਰਾਨ 271 ਹੋਰ ਮੌਤਾਂ ਨਾਲ ਕਰੋਨਾਵਾਇਰਸ ਦੇ ਮ੍ਰਿਤਕਾਂ ਦਾ ਅੰਕੜਾ ਵੱਧ ਕੇ 7,200 ਹੋ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ’ਚ ਇਕ ਦਿਨ ’ਚ ਰਿਕਾਰਡ 9,983 ਕੇਸ ਆਊਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 2,56,611 ਹੋ ਗਈ ਹੈ। ਮੁਲਕ ’ਚ ਲਗਾਤਾਰ ਪੰਜਵੇਂ ਦਿਨ 9 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਰੋਨਾ ਦੇ ਸਰਗਰਮ ਕੇਸ 1,24,981 ਹਨ ਜਦਕਿ 1,24,429 ਵਿਅਕਤੀ ਠੀਕ ਹੋ ਚੁੱਕੇ ਹਨ। ਆਈਸੀਐੱਮਆਰ ਮੁਤਾਬਕ 8 ਜੂਨ ਸਵੇਰੇ ਤੱਕ ਕੁੱਲ 47,74,434 ਨਮੂਨੇ ਲਏ ਜਾ ਚੁੱਕੇ ਸਨ ਜਿਨ੍ਹਾਂ ’ਚੋਂ ਪਿਛਲੇ 24 ਘੰਟਿਆਂ ਦੌਰਾਨ 1,08,048 ਦੇ ਟੈਸਟ ਕੀਤੇ ਜਾ ਚੁੱਕੇ ਸਨ। ਊਸ ਮੁਤਾਬਕ ਹੁਣ ਤੱਕ 48.49 ਫ਼ੀਸਦੀ ਮਰੀਜ਼ ਤੰਦਰੁਸਤ ਹੋ ਚੁੱਕੇ ਹਨ। ਕਰੋਨਾ ਨਾਲ ਮੌਤਾਂ ਦੇ ਮਾਮਲੇ ’ਚ ਮਹਾਰਾਸ਼ਟਰ (3060) ਸਿਖਰ ’ਤੇ ਹੈ।

Previous articleਸ਼ੋਪੀਆਂ ਮੁਕਾਬਲੇ ’ਚ ਚਾਰ ਹੋਰ ਦਹਿਸ਼ਤਗਰਦ ਹਲਾਕ
Next articleਪ੍ਰਸ਼ਾਦ ਵੰਡਣ ’ਤੇ ਰੋਕ ਕੇਂਦਰ ਨੇ ਲਾਈ: ਕੈਪਟਨ