ਰੰਘਰੇਟੇ ਗੁਰੂ ਕੇ ਬੇਟੇ ਸ਼ਿਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ 5 ਸਤੰਬਰ ਨੂੰ ਜ਼ੂਮ ਐਪ / ਫੇਸਬੁੱਕ ਲਾਈਵ ਕਾਨਫਰੰਸ ਰਾਹੀਂ ਬਹੁਜਨ ਸਮਾਜ ਪਾਰਟੀ ਵੱਲੋਂ ਮਨਾਇਆ ਜਾਵੇਗਾ

 

(ਸਮਾਜ ਵੀਕਲੀ)

‘ਅਸੀਂ ਕੀਤੀ ਭੁੱਲ ਨਾ ਜਾਈਏ, ਮਹਾਂਪੁਰਸ਼ਾਂ ਦੀ ਕੁਰਬਾਨੀ ਨੂੰ’ ਅੰਦੋਲਨ ਤਹਿਤ ਵਿਸ਼ਾਲ ਆਨਲਾਈਨ ਕਾਨਫਰੰਸ

ਸਤਿਕਾਰਯੋਗ ਸਾਥੀਓ

ਪੰਜਾਬ ਗੁਰੂਆਂ ਦੇ ਬਖਸਿੰਦ ਸਿੱਖ ਸਮਾਜ ਬਹੁਲ ਧਰਤੀ ਹੈ, ਪੰਜਾਬ ਵਿੱਚ ਲਗਭਗ 58% ਆਬਾਦੀ ਸਿੱਖ ਸਮਾਜ ਦੀ ਹੈ। ਸਿੱਖ ਸਮਾਜ ਵਿੱਚ ਬਹੁਲ ਹਿੱਸਾ ਦਲਿਤ ਅਤੇ ਪਛੜੇ ਵਰਗਾਂ ਦੇ ਸਿੱਖ ਦਾ ਹੈ, ਜਿਸ ਵਿਚ ਮਜ੍ਹਬੀ ਸਿੱਖ ਸਮਾਜ ਦਾ ਨਾਮ ਬਹੁਤ ਸਤਿਕਾਰਯੋਗ ਹੈ। ਸਿੱਖ ਧਰਮ ਵਿੱਚ ਗੁਰੂਆਂ ਦੇ ਸਮੇਂ ਕਾਲ ਤੋਂ ਹੀ ਮਜ੍ਹਬੀ ਸਿੱਖ ਸਮਾਜ ਦੀਆ ਬੇਅੰਤ ਕੁਰਬਾਨੀਆਂ ਹਨ। ਗੁਰੂਆਂ ਨੇ ਮਜ੍ਹਬੀ ਸਿੱਖ ਕੌਮ ਨੂੰ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ। ਪਰੰਤੂ ਗੁਰੂਆਂ ਦੀਆ ਕੁਰਬਾਨੀਆਂ ਤੋਂ ਬਾਅਦ ਸਿੱਖ ਧਰਮ ਦਾ ਪ੍ਰਬੰਧ ਸਾਧਨ ਸੰਪੰਨ ਜਾਤੀ ਹੰਕਾਰ ਵਿਚ ਡੁੱਬੇ ਵਰਗਾਂ ਦੇ ਹੱਥ ਵਿਚ ਆਇਆ। ਮਾਨਸ ਕੀ ਜਾਤਿ ਸਭੇ ਏਕੇ ਪਹਿਚਾਨਬੋ ਦੇ ਧਾਰਨੀ ਸਿੱਖ ਦਬਾ ਲਏ ਗਏ, ਮਨੂੰ ਦੀ ਜਾਤੀਵਾਦੀ ਸੋਚ ਦੇ ਧਾਰਨੀ ਸਿੱਖ ਲੀਡਰ ਬਣ ਗਏ। ਅਜਿਹੇ ਹਾਲਾਤਾਂ ਵਿੱਚ ਰੰਘਰੇਟੇ ਗੁਰੂ ਕੇ ਬੇਟੇ, ਮਜ੍ਹਬੀ ਸਿੱਖ ਸਮਾਜ ਨੂੰ ਸ਼ੀਰੀ ਸਮਾਜ ਤੇ ਵਿਹੜਿਆ ਵਾਲੇ ਬਣਾ ਦਿੱਤਾ। ਗੁਰੂ ਸਾਹਿਬਾਨਾਂ ਦਾ ਸੁਪਨਾ ਸੀ ਇਨ ਗਰੀਬ ਸਿਖਨ ਕੋ ਦੂ ਪਾਤਸਾਹੀ, ਬੇਗਮਪੁਰਾ, ਹਲੀਮੀ ਰਾਜ, ਖਾਲਸਾ ਨਿਆਰਾ ਆਦਿ। ਪਰੰਤੂ ਪੰਜਾਬ ਦੇ ਸਾਧਨ ਸੰਪੰਨ ਉੱਚ ਜਾਤੀ ਦੇ ਜਾਤੀਵਾਦੀ ਸਿੱਖਾਂ ਨੇ ਮਜ੍ਹਬੀ ਸਿੱਖ ਕੌਮ ਨੂੰ ਪਾਤਸਾਹੀ ਨਹੀਂ ਸ਼ੀਰੀ ਬਣਾ ਦਿੱਤਾ। ਸੈਕੜੇ ਸਾਲਾਂ ਤੋਂ ਮਜ੍ਹਬੀ ਸਿੱਖ ਸਮਾਜ ਤਰ੍ਹਾ ਤਰ੍ਹਾ ਦੇ ਦੁੱਖ ਭੋਗ ਰਿਹਾ ਹੈ, ਜਿਸ ਵਿਚ ਸਭ ਤੋਂ ਵੱਡਾ ਦੁੱਖ ਸਮਾਜਿਕ ਅਤੇ ਆਰਥਿਕ ਤੌਰ ਉਪਰ ਪਛੜਿਆਪਨ ਹੈ। ਸਮਾਜਿਕ ਊਂਚ ਨੀਂਚ ਦਾ ਸ਼ਿਕਾਰ ਮਜ੍ਹਬੀ ਸਿੱਖ ਅੱਜ ਵੀ ਵਿਦਿਅਕ, ਸਮਾਜਿਕ, ਆਰਥਿਕ ਰਾਜਨੀਤਿਕ ਤੇ ਧਾਰਮਿਕ ਤੌਰ ਉਪਰ ਪੱਛੜਿਆ ਹੋਇਆ ਸਮਾਜ ਹੈ।

ਗੁਰੂ ਸਾਹਿਬਾਨਾਂ ਦਾ ਫ਼ਰਮਾਨ ਹੈ ਕਿ ਬਲ਼ ਹੋਇ ਬੰਧਨ ਛੁਟੇ, ਸਭ ਕਿਛੁ ਹੋਤ ਉਪਾਇ ਅਨੁਸਾਰ ਅੱਜ ਮਜ੍ਹਬੀ ਸਿੱਖ ਸਮਾਜ ਜੋਕਿ ਪੰਜਾਬ ਵਿੱਚ ਵਾਲਮੀਕਿਨ (ਹਿੰਦੂ ਬਹੁਲ) ਅਤੇ ਮਜ੍ਹਬੀ ਸਿੱਖ ਸਮਾਜ ਵਿਚ ਵੰਡਿਆ ਹੋਇਆ ਹੈ। ਪੰਜਾਬ ਵਿੱਚ 2.5% ਵਾਲਮੀਕਿਨ ਅਤੇ 10% ਮਜ੍ਹਬੀ ਸਿੱਖ ਸਮਾਜ ਦੀ ਆਬਾਦੀ ਹੈ। ਵਾਲਮੀਕਿਨ ਤੇ ਮਜ੍ਹਬੀ ਸਿੱਖ ਸਮਾਜ ਸਮਾਜਿਕ ਅਤੇ ਧਾਰਮਿਕ ਰੂਪ ਵਿਚ ਇਕ ਸੂਤਰ ਵਿਚ ਹੈ, ਪ੍ਰੰਤੂ ਰਾਜਨੀਤਿਕ ਤੌਰ ਉਪਰ ਵਿਖਰਿਆ ਹੋਇਆ ਸਮਾਜ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਜੋਕਿ ਦਲਿਤ ਵਿਰੋਧੀ ਹਨ, ਜਿਹਨਾਂ ਨੇ ਅਜਾਦੀ ਦੇ ਸੱਤਰ ਸਾਲਾਂ ਤੋਂ ਪੰਜਾਬ ਉਪਰ ਬਦਲ ਬਦਲਕੇ ਰਾਜ ਕੀਤਾ ਹੈ, ਪਰੰਤੂ ਵਾਲਮੀਕਿਨ ਮਜ੍ਹਬੀ ਸਿੱਖ ਕੌਮ ਦੀ ਤਕਦੀਰ ਨਹੀਂ ਬਦਲੀ ਗਈ। ਰਾਜ ਭਾਗ ਦੇਣਾ ਤਾਂ ਦੂਰ, ਹਿੱਸੇਦਾਰੀ ਵੀ ਨਹੀਂ ਦਿੱਤੀ ਹੈ।

ਅੱਜ ਮੌਕਾ ਜੁੜਿਆ ਹੈ ਸਿੱਖ ਸਮਾਜ ਦੇ ਮਹਾਨ ਸਹੀਦ ਰੰਘਰੇਟੇ ਗੁਰੂ ਕੇ ਬੇਟੇ ਸ਼ਿਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਪੰਜ ਸਤੰਬਰ ਨੂੰ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਸਮੂਹ ਮਜ੍ਹਬੀ ਸਿੱਖ ਸਮਾਜ ਦੀ ਅਗਵਾਈ ਵਿਚ ਸਮੂਹ ਸਿੱਖ ਪੰਥ ਦੀ ਸਮੂਲੀਅਤ ਨਾਲ ਇੱਕ ਵਿਸ਼ਾਲ ਵੇਬਿਨਾਰ ਕਾਨਫਰੰਸ ਦੇ ਰੂਪ ਵਿਚ ਫੇਸਬੁਕ ਲਾਈਵ ਰਾਹੀਂ ਅਤੇ ਜ਼ੂਮ ਐਪ ਰਾਹੀਂ ਮਨਾਇਆ ਜਾਵੇ, ਤਾਂਕਿ ਬਿਖਰੇ ਹੋਏ ਵਾਲਮੀਕਿਨ ਮਜ੍ਹਬੀ ਸਿੱਖ ਸਮਾਜ ਨੂੰ ਰਾਜਨੀਤਿਕ ਤੌਰ ਉਪਰ ਵੀ ਇਕੱਠਾ ਕੀਤਾ ਜਾ ਸਕੇ ਅਤੇ ਆਪਣੇ ਸਮਾਜ ਦੇ ਮਹਾਨ ਰਹਿਬਰ ਸ਼ਿਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਨੂੰ ਵੀ ਯਾਦ ਕੀਤਾ ਜਾਵੇ।

ਆਓ ਸਾਰੇ ਆਪਣੇ ਆਪਣੇ ਪਰਿਵਾਰਾਂ ਸਮੇਤ 5 ਸਤੰਬਰ ਨੂੰ ਸ਼ਾਮ 6ਵਜੇ , ਸਾਰੇ ਗੁਰੂ ਘਰ ਕਮੇਟੀਆਂ ਦੇ ਪ੍ਰਬੰਧਕ ਆਪਣੇ ਆਪਣੇ ਪਿੰਡ ਮੁਹੱਲੇ ਵਿੱਚ ਇਕੱਠੇ ਹੋਕੇ ਇਸ ਵਿਸ਼ਾਲ ਵੇਬੀਨਾਰ ਕਾਨਫਰੰਸ ਦਾ ਹਿੱਸਾ ਬਣੀਏ। ਪ੍ਰੋਗਰਾਮ ਸਿਰਫ ਦੋ ਘੰਟੇ ਦਾ ਹੋਵੇਗਾ, ਜਿਸ ਨੂੰ ਮਜ੍ਹਬੀ ਸਿੱਖ ਸਮਾਜ ਦੇ ਸਤਿਕਾਰਯੋਗ ਆਗੂ ਸੰਬੋਧਨ ਕਰਨਗੇ –

ਵਿਸੇਸ਼ ਮਹਿਮਾਨ:- ਪ੍ਰੋਫੈਸਰ ਰਾਜ ਕੁਮਾਰ ਹੰਸ, ਅੰਮ੍ਰਿਤਸਰ (ਸਿਯਾਜੀ ਗਾਇਕਵਾੜ ਯੂਨੀਵਰਸਿਟੀ, HoD History Department) ਬੜੌਦਾ

ਸੂਬਾ ਜਨਰਲ ਸਕੱਤਰ ਬਸਪਾ ਪੰਜਾਬ
1. ਸ. ਲਾਲ ਸਿੰਘ ਸੁਲਹਾਣੀ, ਫਿਰੋਜ਼ਪੁਰ
2. ਸ. ਸਵਿੰਦਰ ਸਿੰਘ ਛੱਜਲਵੱਡੀ, ਬਾਬਾ ਬਕਾਲਾ
3. ਸ. ਮਨਜੀਤ ਸਿੰਘ ਅਟਵਾਲ, ਅੰਮ੍ਰਿਤਸਰ
4. ਸ਼੍ਰੀ ਰੋਹਿਤ ਖੋਖਰ, ਅੰਮ੍ਰਿਤਸਰ
ਸੂਬਾ ਸਕੱਤਰ ਬਸਪਾ ਪੰਜਾਬ
5. ਸ. ਸੰਤ ਰਾਮ ਮੱਲੀਆਂ, ਮੋਗਾ
6. ਸ. ਸੁਖਦੇਵ ਸਿੰਘ ਸ਼ੀਰਾ, ਜ਼ੀਰਾ (ਫਿਰੋਜ਼ਪੁਰ)
7. ਸ. ਗੁਰਮੇਲ ਸਿੰਘ GK, ਗਿੱਲ (ਲੁਧਿਆਣਾ)

ਪ੍ਰੋਗਰਾਮ ਦੀ ਪ੍ਰਧਾਨਗੀ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਅਤੇ ਪ੍ਰੋਗਰਾਮ ਦੀ ਸਟੇਜ ਸਕੱਤਰ ਡਾਕਟਰ ਨਛੱਤਰ ਪਾਲ ਜੀ ਕਰਨਗੇ।
ਸਮੁੱਚੀ ਲੀਡਰਸ਼ਿਪ, ਵਰਕਰ ਸਾਹਿਬਾਨ ਅਤੇ ਸ਼ੁਭਚਿੰਤਕਾਂ ਨੂੰ ਬੇਨਤੀ ਹੈ ਕਿ ਸਾਰੇ ਸਾਥੀ ਵੱਡੀ ਕੋਸਿ਼ਸ਼ ਕਰਨ ਤਾਂਕਿ ਪਿੰਡਾ ਦੀਆਂ ਯੂਨਿਟਾਂ ਆਪਣੇ ਆਪਣੇ ਪਿੰਡ, ਬਸਤੀ, ਗਲੀ ਅਤੇ ਗੁਰੂ ਘਰਾਂ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਕਰਾਉਣ ਲਈ ਅੱਜ ਤੋਂ ਹੀ ਦੋ ਘੰਟੇ ਚੱਲ ਸਕੇ ਇੰਟਰਨੈੱਟ ਡਾਟਾ, ਲੈਪਟਾਪ, LCD ਸਕਰੀਨਾਂ, ਸਪੀਕਰ ਆਦਿ ਦਾ ਪ੍ਰਬੰਧ ਕਰਾਉਣ ਤਾਂਕਿ ਸਮੂਹ ਪੰਜਾਬੀ ਭਾਈਚਾਰਾ, ਸਿੱਖ ਸਮਾਜ, ਵਾਲਮੀਕਿਨ ਮਜ੍ਹਬੀ ਸਿੱਖ ਸਮਾਜ ਆਦਿ ਸ਼ਾਮਿਲ ਹੋ ਸਕੇ। ਸਮੁੱਚੇ ਰੰਘਰੇਟਾ ਸਮਾਜ ਨੂੰ ਸ਼ਾਮਿਲ ਹੋਣ ਲਈ ਅਤੇ ਸਮੁੱਚੇ ਗੁਰੂ ਸਿੱਖਾਂ ਨੂੰ ਪ੍ਰੋਗਰਾਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਜਾਂਦੀ ਹੈ।

ਪ੍ਰੋਗਰਾਮ ਦੀ ਸਫਲਤਾ ਹਿਤ ਬਸਪਾ ਲੀਡਰਸ਼ਿਪ ਅਤੇ ਵਰਕਰ ਸਾਹਿਬਾਨ ਨੂੰ ਬੇਨਤੀ ਕਿ ਵਿਧਾਨ ਸਭਾ ਪੱਧਰ ਦੇ ਵੱਡੇ 20 ਲੀਡਰ ਸਾਹਿਬਾਨ ਇਕ ਇਕ ਸੈਕਟਰ ਦੀ ਜਿੰਮੇਵਾਰੀ ਵੰਡ ਲੈਣ ਤਾਂਕਿ ਇਕ ਲੀਡਰ ਦੀ ਪ੍ਰੋਗਰਾਮ ਦੀ ਸਫਲਤਾ ਲਈ ਜਿੰਮੇਵਾਰੀ ਬਣ ਸਕੇ।

ਹਰ ਸੈਕਟਰ ਵਿਚੋਂ 100 ਸਾਥੀ ਸ਼ਾਮਿਲ ਹੋ ਸਕਣ, ਅਜਿਹਾ ਪ੍ਰਬੰਧ ਤੁਰੰਤ ਕੀਤਾ ਜਾਵੇ।

ਲੀਡਰਸ਼ਿਪ ਅੱਗੇ ਬੇਨਤੀ ਹੈਕਿ ਵਾਲਮੀਕਿਨ ਤੇ ਮਜ਼੍ਹਬੀ ਸਿੱਖ ਭਾਈਚਾਰੇ ਵਿੱਚ ਹੱਦੋਂ ਵੱਧ ਜੋਰ ਲਗਾਇਆ ਜਾਵੇ ਤਾਂਕਿ ਸ਼ਿਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਮਹਿਮਾ ਅਤੇ ਸੰਕਲਪ ਦਾ ਪੂਰਾ ਪ੍ਰਚਾਰ ਬਸਪਾ ਦੀ ਅਗਵਾਈ ਵਿੱਚ ਹੋ ਸਕੇ , ਤਾਕਿ ਪੰਜਾਬ ਵਿੱਚ ਵਾਲਮੀਕੀ ਤੇ ਮਜ੍ਹਬੀ ਸਿੱਖ ਭਾਈਚਾਰੇ ਨੂੰ ਬਣਦਾ ਰੁਤਬਾ ਦੁਵਾਇਆ ਜਾ ਸਕੇ।

ਕਿ ਸ਼ਿਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਉਪਰ ਬਣੀਆਂ ਕਮੇਟੀਆਂ, ਕਲੱਬਾਂ ਅਤੇ ਗੁਰੂ ਘਰਾਂ ਨਾਲ ਸੰਪਰਕ ਕਰਨ ਦਾ ਕੰਮ ਹਨੇਰੀ ਦੀ ਤੇਜ਼ੀ ਵਾਂਗ ਕੀਤਾ ਜਾਵੇ, ਰਜਿਸਟਰ / ਡਾਟਾ ਆਦਿ ਤਿਆਰ ਕੀਤਾ ਜਾਵੇ ਅਤੇ ਸਾਰੀਆਂ ਗੁਰੂ ਘਰ ਕਮੇਟੀਆਂ/ਕਲੱਬਾਂ ਆਦਿ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਕਰਵਾਇਆ ਜਾਵੇ। ਇਕੱਠਾ ਕੀਤਾ ਡਾਟਾ ਪਾਰਟੀ ਦਫਤਰ ਨੂੰ ਦਿੱਤਾ ਜਾਵੇ, ਅਤਿ ਜਰੂਰੀ ਹੈ।

ਕਿ ਆਉਂਦੇ ਚਾਰ ਦਿਨ ਹਰ ਰੋਜ਼ ਸਵੇਰੇ ਸ਼ਾਮ ਸੋਸਲ ਮੀਡੀਆ, ਫੇਸਬੁਕ ਪੇਜ ਰਾਹੀਂ, ਵੱਟਸਐਪ ਗਰੁੱਪਾਂ ਵਿਚ ਪ੍ਰੋਗਰਾਮ ਦੇ ਪਰਚਾਰ ਹਿਤ ਮੈਸੇਜ ਸੁਨੇਹੇ ਲਗਾਤਾਰ ਸੇਅਰ ਕੀਤੇ ਜਾਣ ਅਤੇ ਅੱਗੇ ਵੀ ਸਾਥੀਆਂ ਨੂੰ ਸੇਅਰ ਕਰਨ ਦੇ ਕੰਮ ਉਪਰ ਲਗਾਇਆ ਜਾਵੇ ਤਾਂਕਿ ਹਰ ਰੰਗਰੇਟੇ ਗੁਰੂ ਕੇ ਬੇਟੇ ਤੱਕ ਪ੍ਰੋਗਰਾਮ ਦੀ ਸੂਚਨਾ ਪੁੱਜ ਸਕੇ।

BSP Punjab is inviting you to a scheduled Facebook Live / Zoom Conference.

ਪ੍ਰੋਗਰਾਮ ਲਈ ਫੇਸਬੁੱਕ ਲਿੰਕ
https://m.facebook.com/story.php?story_fbid=2833157560245696&id=1722187834676013

Topic: ਰੰਘਰੇਟੇ ਗੁਰੂ ਕੇ ਬੇਟੇ ਸ਼ਿਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ

ਮਿਤੀ 5 ਸਤੰਬਰ, ਸ਼ਾਮ 6pm India, ਦਿਨ ਸ਼ਨੀਵਾਰ

Join Zoom Meeting

https://worldwidebspsupporters.zoom.us/j/8917941632

Meeting ID: 891 794 1632

ਵਲੋਂ :- ਬਹੁਜਨ ਸਮਾਜ ਪਾਰਟੀ ਪੰਜਾਬ

Previous articleGhani, Abdullah meet negotiation team
Next articleਦਸ ਦਿਨ ਜਿਨਾਂ ਦੁਨੀਆਂ ਹਿਲਾ ਦਿਤੀ