ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਅੰਦੋਲਨਜੀਵੀ’ ਦੀ ਸ਼ੂਟਿੰਗ ਮੁਕੰਮਲ

ਘਨੌਲੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਆਪਣੀਆਂ ਵਿਅੰਗਮਈ ਚੋਭਾਂ ਲਈ ਮਸ਼ਹੂਰ ਗਾਇਕ ਅਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਅੰਦੋਲਨਜੀਵੀ’ ਦੀ ਸ਼ੂਟਿੰਗ ਨੇੜਲੇ ਪਿੰਡ ਪਤਿਆਲਾਂ ਦੇ ਰਣਜੀਤ ਫਾਰਮ ਵਿਖੇ ਮੁਕੰਮਲ ਕਰ ਲਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ ਨੇ ਦੱਸਿਆ ਕਿ ਫਿਲਮਾਂਕਣ ਵਿੱਚ ਮੁੱਖ ਭੂਮਿਕਾਵਾਂ ਰੋਮੀ, ਮਿਸ ਰਿੰਸੀ ਸ਼ੇਰਗਿੱਲ ਅਤੇ ਗੁਰੂ ਨਾਨਕ ਸ.ਸ.ਸਕੂਲ ਲੋਧੀਮਾਜਰਾ ਦੇ ਵਿਦਿਆਰਥੀਆਂ ਨੇ ਬਾਖੂਬੀ ਨਿਭਾਈਆਂ। ਇਸ ਮੌਕੇ ਅਸਿਸਟੈਂਟ ਡਾਇਰੈਕਟਰ ਬਲਜੀਤ ਸਿੰਘ ਬੱਲੀ, ਕੈਮਰਾਮੈਨ ਦਵਿੰਦਰ ਸਿੰਘ (ਭੁੱਲਰ), ਸਵਰਨਜੀਤ ਸਿੰਘ ਬੋਬੀ ਸਰਪੰਚ ਬਹਾਦਰਪੁਰ, ਜਸਵਿੰਦਰ ਸਿੰਘ ਰਿੰਕੂ, ਜਸਪ੍ਰੀਤ ਸਿੰਘ ਜੱਸਾ ਅਤੇ ਕਾਕਾ ਜਸਮਨ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ
Previous articleਨੌਜਵਾਨ ਗਾਇਕ ਮਨੀ ਲੋਹਟੀਆ ਦਾ ਪਲੇਠਾ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਦਾ ਪੋਸਟਰ ਰੀਲੀਜ਼
Next articleआर सी एफ में अधिकारियों और सुपरवाइजर्स की कार्य कुशलता को बढ़ाने के लिए चार दिवसीय मोटिवेशनल प्रोग्राम का आयोजन