ਰੇਲ ਕੋਚ ਫੈਕਟਰੀ ਦੇ ਅੰਦਰ ਤੇ ਬਾਹਰ ਚਾਈਨਾ ਡੋਰ ਦੀ ਵਿਕਰੀ ਉਡਾ ਰਹੀ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ

ਕੈਪਸ਼ਨ-ਧਰਮਪਾਲ ਪੈਂਥਰ

ਚਾਈਨਾ ਡੋਰ ਦੀ ਵਰਤੋ ਤੇ ਲਗਾਮ ਲਗਾਏ ਪ੍ਰਸ਼ਾਸਨ-ਪੈਂਥਰ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਚਾਈਨਾ ਡੋਰ ਦੀ ਵਰਤੋ ਰੇਲ ਕੋਚ ਫੈਕਟਰੀ ਦੇ ਅੰਦਰ ਅਤੇ ਬਾਹਰੀ ਇਲਾਕਿਆਂ ਵਿੱਚ ਧੜਾਧੜ ਵਰਤੋਂ ਹੋ ਰਹੀ ਹੈ ਜਿਸ ਤੋਂ ਸਿਵਲ ਪ੍ਰਸ਼ਾਸਨ ਬੇਖਬਰ ਹੈ। ਸ਼ਾਇਦ ਪ੍ਰਸ਼ਾਸਨ ਕਿਸੇ ਵੱਡੀ ਘਟਨਾ ਦੀ ਇੰਤਜਾਰ ਵਿੱਚ ਹੈ । ਇਹ ਸ਼ਬਦ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੋਸਾਇਟੀ ਰਜਿ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਦੀ ਵਰਤੋ ਤੇ ਬੇਸ਼ਕ ਸਰਕਾਰ ਵਲੋਂ ਪਬੰਦੀ ਲਗਾਈ ਗਈ ਹੈ।

ਪਰ ਰੇਲ ਕੋਚ ਫੈਕਟਰੀ ਦੇ ਅੰਦਰ ਅਤੇ ਬਾਹਰ ਇਸ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ ਜਿਸ ਨਾਲ ਕਦੇ ਵੀ ਕੋਈ ਘਟਨਾ ਵਾਪਰ ਸਕਦੀ ਹੈ । ਚਾਈਨਾ ਡੋਰ ਨਾਲ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਅਨੇਕਾਂ ਹੀ ਘਟਨਾਵਾਂ ਵਾਪਰ ਚੁਕੀਆਂ ਹਨ। ਮੋਟਰ ਸਾਈਕਲ, ਐਕਟਿਵਾ ਆਦਿ ਤੇ ਚੱਲਣ ਵਾਲੇ ਲੋਕ ਬਹੁਤ ਬੁਰੀ ਤਰ੍ਹਾਂ ਜਖਮੀ ਹੋ ਰਹੇ ਹਨ ਅਤੇ ਕਈ ਕੀਮਤੀ ਜਾਨਾਂ ਨੂੰ ਵੀ ਮੌਤ ਨੇ ਵੀ ਨਿਗਲ ਲਿਆ। ਵੱਧ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਦੁਕਾਨਦਾਰ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਹ ਮੌਤ ਦੀ ਡੋਰ ਵੇਚਣ ਵਾਲਿਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਸ ਦੇ ਨਾਲ ਨਾਲ ਇਸ ਦੀ ਵਰਤੋਂ ਕਰਨ ਵਾਲਿਆਂ ਨੂੰ ਕਾਨੂੰਨੀ ਕਰਵਾਈ ਅਧੀਨ ਲਿਆਂਦਾ ਜਾਣਾ ਚਾਹੀਦਾ ਹੈ।

ਭਾਰਤ ਸਰਕਾਰ ਨੂੰ ਵੀ ਪੁਰਜ਼ੋਰ ਅਪੀਲ ਹੈ ਕਿ ਜਿਹੜੀਆਂ ਵੀ ਫਰਮਾਂ ਇਸ ਮੌਤ ਦੀ ਡੋਰ ਨੂੰ ਤਿਆਰ ਕਰਦੀਆਂ ਹਨ ਉਹਨਾਂ ਦੇ ਲਾਈਸੈਂਸ ਰੱਦ ਕਰਕੇ ਜੇਲਾਂ ਵਿੱਚ ਬੰਦ ਕੀਤਾ ਜਾਵੇ। ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਸੋਸਾਇਟੀ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਕਰਦੀ ਹੈ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਚਾਈਨਾ ਡੋਰ ਦੀ ਖਰੀਦਣ ਤੋਂ ਬਿਲਕੁਲ ਮਨਾਹੀ ਕੀਤੀ ਜਾਵੇ। ਸਕੂਲਾਂ ਅੰਦਰ ਅਧਿਆਪਕ ਵਰਗ ਵੀ ਇਸ ਦੀ ਵਰਤੋਂ ਕਰਨ ਤੇ ਹੋ ਰਹੇ ਨੁਕਸਾਨਾਂ ਅਤੇ ਦੁਰਘਟਨਾਵਾਂ ਬਾਰੇ ਬੱਚਿਆਂ ਨੂੰ ਲਗਾਤਾਰ ਜਾਣਕਾਰੀ ਦਿੰਦੇ ਰਹਿਣ। ਅੰਤ ਵਿੱਚ ਪੈਂਥਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਤੰਗ ਅਤੇ ਡੋਰ ਵੇਚਣ ਵਾਲਿਆਂ ਦੁਕਾਨਦਾਰਾਂ ਦੀ ਰੁਟੀਨ ਚੈਕਿੰਗ ਕਰਕੇ ਮੌਕੇ ਤੇ ਹੀ ਭਾਰੀ ਜੁਰਮਾਨੇ ਤੋਂ ਇਲਾਵਾ ਦੁਕਾਨਾਂ ਦੀ ਤਾਲਾਬੰਦੀ ਕੀਤੀ ਜਾਵੇ।

Previous articleਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦਾ ਬਸੰਤ ਮੇਲਾ ਧੂਮਧਾਮ ਨਾਲ ਸੰਪੰਨ
Next articleजाति धर्म के के मतभेदों से ऊपर उठ सभी अन्न दाताओं के अनोद्लन का समर्थन करे : आचार्य भिक्षु सुमित रत्न थेरा