ਰੇਲਵੇ ਕਰੇਗਾ ਮਜ਼ਦੂਰਾਂ ਲਈ ਕੰਮ ਦਾ ਪ੍ਰਬੰਧ

ਨਵੀਂ ਦਿੱਲੀ (ਸਮਾਜਵੀਕਲੀ):  ਰੇਲਵੇ, ਮਗਨਰੇਗਾ ਸਕੀਮ ਨੂੰ ਵੱਧ ਤੋਂ ਵੱਧ ਵਰਤੋਂ ’ਚ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਉਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ ਜਿਨ੍ਹਾਂ ਦਾ ਰੁਜ਼ਗਾਰ ਕਰੋਨਾਵਾਇਰਸ ਮਹਾਮਾਰੀ ਕਾਰਨ ਖੁੱਸ ਗਿਆ ਹੈ।

ਰੇਲਵੇ ਵੱਲੋਂ ਸੜਕਾਂ ਦੀ ਉਸਾਰੀ ਤੇ ਮੁਰੰਮਤ ਕਰਵਾਈ ਜਾਵੇਗੀ। ਇੰਜ ਮਹਾਮਾਰੀ ਕਾਰਨ ਘਰਾਂ ਨੂੰ ਪਰਤ ਗਏ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਇਸ ਯੋਜਨਾ ਬਾਰੇ ਉਚ ਪੱਧਰੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੇਂਡੂ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਅਧੀਨ ਕੰਮ ਵਧਾਉਣ ਲਈ ਜ਼ੋਨਾਂ ਨੂੰ ਆਖਿਆ ਹੈ ਅਤੇ ਕਿਹਾ ਕਿ ਇਸ ਸਕੀਮ ਤਹਿਤ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਦੇ ਮੌਕੇ ਤਲਾਸ਼ੇ ਜਾਣ।

ਰੇਲਵੇ ਨੇ ਜ਼ੋਨਾਂ ਨੂੰ ਕਿਹਾ ਕਿ ਕੰਮ ਦੇ ਆਧਾਰ ’ਤੇ ਮਜ਼ਦੂਰਾਂ ਦੀ ਸੂਚੀ ਤਿਆਰ ਕੀਤੀ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਰੇਲਵੇ ਇਸ ਸਕੀਮ ਨੂੰ ਕਈ ਸੂਬਿਆਂ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲਾਗੂ ਕਰ ਚੁੱਕਾ ਹੈ।

Previous articleਫ਼ਸਲਾਂ ਦੇ ਸਮਰਥਨ ਮੁੱਲ ਕਾਰਨ ਡੂੰਘਾ ਆਰਥਿਕ ਸੰਕਟ ਖੜਾ ਹੋ ਸਕਦੈ: ਗਡਕਰੀ
Next articleਨੀਰਵ ਮੋਦੀ ਦੇ ਹਿਰਾਸਤੀ ਰਿਮਾਂਡ ਵਿਚ ਵਾਧਾ