ਰੁੱਤ ਰੁੱਤ ਦਾ ਮੇਵਾ…ਖਾਣਾ ਚਾਹੁੰਦਾ ਐ !

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਜਦੋਂ  ਦਾ ਇੰਡੀਆ, ” ਹਿੰਦੁਸਤਾਨ “ਬਣਿਆਂ ਐ, ਇਸ ਨੇ ਦੁਨੀਆਂ ਦੇ ਬਹੁਤ ਵੱਡੇ ਰਕਾਟ ਤੋੜ ਦਿੱਤੇ ਹਨ। ਇਹ ਰਕਾਟ ਪੱਥਰ ਦੇ ਜਾਂ ਰਬੜ ਦੇ ਨਹੀਂ ਸੀ। ਇਹ ਤੇ ਹੱਦਵਾਣਿਆਂ ਵਰਗੇ ਸਿਰਾਂ ਵਰਗੇ ਸਨ। ਜਿਹੜੇ ਟੁੱਟੇ ਨੇ ਉਹ ਮੂਲੀਆਂ ਵਾਂਗ ਪਹਿਲਾਂ ਛਿਲੇ, ਫੇਲ ਕੱਟੇ। ਹੁਣ ਜਿੰਨੇ ਕੱਟੇ ਤੇ ਕੱਟੀਆਂ ਦੇ ਵੱਢਣ ਟੁੱਕਣ ਦਾ ਕਾਰੋਬਾਰ ਐ ਉਹ ਸਭ ਉਹਨਾਂ ਕੋਲ ਐ ਜਿਹਨਾਂ ਦੀ  ” ਗਊ ਮਾਤਾ ਹੈ ਸਾਨ੍ਹ ਪਿਓ ਐ।”
ਬਾਕੀ ਤੁਸੀਂ ਜਾਣਦੇ ਹੀ ਹੋ ਕੇ ਡੱਡੂ ਤੇ ਡੱਡਾਂ ਕਦੋਂ ਖੂਨ ਪੀਂਦੀਆਂ ਹਨ। ਪਾਣੀ ਤਾਂ ਗੰਧਲੇ ਹੋ ਗਏ।ਬਲਦੇਵ ਸਿੰਘ ਸੜਕ ਵਾਲਾ ਦਾ ਨਾਵਲ ਐ ” ਗੰਧਲੇ ਪਾਣੀ “।

ਜੇ ਕਿਧਰੋ ਮਿਲੇ ਪੜ੍ਹ ਲਿਓ। ਪਤਾ ਲੱਗ ਜਾਊਗਾ। ਸਮਾਜ ਅੰਦਰ ਕਿੰਨਾ ਗੰਧਲਾਪਣ ਐ। ਖੈਰ ਨਾਲੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ। ਇਹਨਾਂ ਨੂੰ ਕੁੱਤੇ, ਘੋੜੀਆਂ, ਰਫਲਾਂ,  ਲੰਡੀਆਂ ਜੀਪਾਂ ਰੱਖਣ ਦਾ ਸੁਆਦ ਆਉਦਾ ਐ। ਇਹਨਾਂ ਨੇ ਕਿਤਾਬਾਂ ਤੋਂ ਕੀ ਲੈਣਾ। ਅੱਜ ਕੱਲ੍ਹ ” ਨੀਲਾ ਤਾਰਾ ਘੱਲੂਘਾਰਾ “ਦਿਵਸ ਚੱਲ ਰਿਹ ਹੈ।ਇਹਨਾਂ ਦਿਨਾਂ ਵਿੱਚ ਏਜੰਸੀਆਂ ਦੇ ਸੇਵਾਦਾਰਾਂ ਨੂੰ ਸੁਰੱਖਿਆ ਕੱਢ ਸੁਰੱਖਿਆ ਥਾਂਵਾਂ ਉਤੇ ਰੱਖਿਆ ਸੀ। ਖੈਰ ਬਹੁਤੀ ਜਾਣਕਾਰੀ ਜੇ ਲੈਣੀ ਤਾਂ ਮੇਲੋਏ ਕ੍ਰਿਸ਼ਨ ਧਰ ਦੀ ਕਿਤਾਬ ” ਖੁਲ੍ਹੇ ਭੇਦ” ਪੜ੍ਹ ਲਿਓ। ਜਰਨਲ ਬਰਾੜ ਜੀਹਨੇ ਉਸ ਵੇਲੇ ਇਸ ਹਮਲੇ ਦੀ ਕਮਾਂਡ ਕੀਤੀ ਸੀ, ਉਸ ਦੀਆਂ ਦੋਵੇਂ ਕਿਤਾਬਾਂ ਵੀ ਪੜ੍ਹ ਲਿਓ।

ਅਮਰੀਕਾ ਦੇ ਵਿੱਚ ਲੋਕ ਸੜਕਾਂ ਉਤੇ ਬੜਕਾਂ ਮਾਰਦੇ ਫਿਰਦੇ ਆ। ਟਰੰਪ ਲੁਕਦਾ ਫਿਰਦਾ। ਗਵਰਨਰਾਂ ਨੂੰ ਉਸ ਆਖਿਆ ” ਉਨ੍ਹਾਂ ਨੂੰ ਹਾਲਤ ਉਤੇ ਹਾਵੀ ਹੋ ਜਾਣਾ ਚਾਹੀਦਾ ਹੈ, ਅਤੇ ਜੇ ਉਹ ਏਦਾਂ ਨਹੀਂ ਕਰ ਸਕਦੇ ਤਾਂ ਊਹ ਸਮਾਂ ਅਜਾਈਂ ਗਵਾ ਰਹੇ ਹਨ।” ਤਾਂ ਟੈਕਸਲ ਸੂਬੇ ਦੇ ਪੁਲਸ ਮੁਖੀ ਆਰਟ  ਅਕਵੇਡੋ ਨੇ ਬੜਕ ਮਾਰਦਿਆਂ ਕਿਹਾ ਹੈ ਕਿ ” ਮੈਂ ਦੇਸ਼ ਦੇ ਪੁਲਸ ਮੁਖੀਆਂ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੇ ਉਨਾਂ ਕੋਲ ਕਹਿਣ ਲਈ ਕੋਈ ਰਚਨਾਤਮਕ ਗੱਲ ਨਹੀਂ ਤਾਂ ਉਹਨਾਂ ਨੂੰ ਆਪਣਾ ਮੂੰਹ ਬੰਦ ਰੱਖਣਾ ਚਾਹੀਦਾ ਹੈ।”

ਅਮਰੀਕਾ ਵਿੱਚ ਧੱਕ ਦੇ ਨਾਲ ਗੁਲਾਮ ਰੱਖਣ ਵਾਲੇ ਹੁਣ ਸੜਕਾਂ ਉਤੇ ਆਪਣੇ ਹੱਕਾਂ ਦੀ ਜੰਗ ਲੜ ਰਹੇ ਹਨ ਨਸਲੀ ਵਿਤਕਰੇ ਵਿਰੁੱਧ ਉਹ ਲਾਮਵੱਧ ਹਨ। ਪਰ ਇਥੇ ਕੀ ਹੋ ਰਿਹਾ ਹੈ?

ਪਰ ਹਿੰਦੁਸਤਾਨ ਵਿਚ ਏਨੀ ਕਿਸੇ ਸਿਵਲ , ਪੁਲਸ ਅਧਿਕਾਰੀ ਦੀ ਤਾਕਤ ਨਹੀਂ ਕੇ ਉਹ ਕੁੱਝ ਬੋਲ ਸਕੇ। ਇਥੋਂ ਤੱਕ ਸਰਵ ਉਚ ਅਦਾਲਤ ਦੇ ਜੱਜਾਂ ਦੀ ਵੀ ਨਹੀਂ। ਸਾਡੇ ਦੇਸ਼ ਅਟਾਰਨੀ ਜਨਰਲ ਤੋਂ ਦੂਜੇ ਨੰਬਰ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਉਚ ਅਦਾਲਤ ਨੂੰ ਆਖਿਆ ”  ਸਾਨੂੰ ਮਾਹੌਲ ( ਅਦਾਲਤ ਦੇ ਮਾਹੌਲ) ਨੂੰ  ਨਾਖੁਸ਼ਗਵਾਰ ਨਹੀਂ ਬਣਾਉਣਾ ਚਾਹੀਦਾ।

”  ਉਸ ਨੇ ਜਮਹੂਰੀ ਹੱਕਾਂ ਲਈ ਲੜ ਰਹੇ ਵਕੀਲਾਂ ਤੇ ਜੱਥੇਬੰਦੀਆਂ ਨੂੰ ” ਸਰਬਨਾਸ਼ ਦੇ ਪੈਗੰਬਰ, ਗਿੱਧਾਂ, ਟੁਕੜੇ ਟੁਕੜੇ ਗੈਂਗ, ਦੇਸ਼ ਧ੍ਰੋਹੀ, ਸ਼ਹਿਰੀ ਨਕਸਲੀ” ਆਖਿਆ ਐ। ਜਦ ਜਸਟਿਸ ਮੁਰਲੀਧਰ ਨੇ ਉਸ ਦੀ ਇਸ ਟਿੱਪਣੀ ਉਤੇ ਇਹ ਆਖਿਆ”  ਬਾਹਰ ਉਥੇ ਹਾਲਾਤ ਨਾਖੁਸ਼ਗਵਾਰ ਹਨ। ”  ਉਹਨਾਂ ਨੇ ਜਦੋਂ ਭਾਜਪਾ ਦੇ ਭੌਕੜ ਕੁੱਤਿਆਂ ਦੇ ਉਪਰ ਦਿੱਲੀ ਦੰਗਿਆਂ ਦਾ ਪਰਚਾ ਦਰਜ ਕਰਨ ਹੁਕਮ ਦਿੱਤਾ ਤਾਂ ਮੁਰਲੀਧਰ ਦਾ ਚੰਡੀਗੜ੍ਹ ਤਬਾਦਲਾ ਕਰ ਦਿੱਤਾ। ਉਹਨਾਂ ਨੂੰ ਵਕੀਲਾਂ ਨੇ ਵੱਡੀ ਵਿਦਾਇਗੀ ਪਾਰਟੀ ਦਿਤੀ ਤੇ ਉਸ ਦਾ ਚੰਡੀਗੜ੍ਹ ਦੇ ਵਕੀਲਾਂ ਨੇ ਸਵਾਗਤ ਕੀਤਾ। ਹੁਣ ਨੋਟਬੰਦੀ ਤੋਂ ਲੱਕਤੋੜਬੰਦੀ ਤੱਕ ਬਹੁਤ ਸਾਰੇ ਨਵੇਂ ਰਕਾਟ ਬਣੇ ਹਨ। ਇਹਨਾਂ ਨੇ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਨਹੀਂ ਬਨਣਾ। ਇਤਿਹਾਸ ਤਾਂ ਹੁਕਮਰਾਨਾਂ ਦਾ ਹੁੰਦਾ ਹੈ, ਵੋਟ ਪਰਚੀਆਂ ਦਾ ਨਹੀਂ ਹੁੰਦਾ।

ਹੁਣ ਸੁਣੋ ਪੰਜਾਬ ਦੀ ਕਥਾ। ਪੰਜਾਬ ਦੇ ਲੋਕਾਂ ਦੇ ਪੈਰਾਂ ਥੱਲੇ ਭੁੱਬਲ ਮੱਚਦੀ ਐ। ਲੋਕ ਇਹਨਾਂ ਦੋ ਤੋਂ ਖਹਿੜਾ ਛਡਾਉਣ ਲਈ ਪੱਬਾਂ ਭਾਰ ਤਾਂ ਹਨ ਪਰ ਕੋਈ ਭਰੋਸੇਯੋਗ ਨਾਇਕ ਨਜ਼ਰ ਨਹੀਂ ਆ ਰਿਹਾ। ਪੰਜਾਬ ਦਾ ਨਾਮ ਪਰਸ਼ੀਅਨ ਅੱਖਰ ਤੋਂ ਬਣਿਆ ਹੈ। ਬ੍ਰਗੇਡੀਅਰ ਇੰਦਰ ਮੋਹਨ ਸਿੰਘ ਨੇ ਇ ਦੇ ਨਵੇਂ ਅਰਥ ਕੀਤੇ ਹਨ। ਜਿਹੜੇ ਉਹਨਾਂ ਨੌਜਵਾਨ ਗੱਭਰੂ ਡਾ. ਸ. ਸ.  ਜੌਹਲ ਨਾਲ ਸਾਂਝੇ ਕੀਤੇ ਹਨ। ਡਾ ਜੌਹਲ ਵੀ ਤੜਫ ਰਹੇ ਹਨ, ਇਹਨਾਂ ਹਾਕਮਾਂ ਦੀਆਂ ਕਰਤੂਤ ਪੁਣੇ ਤੋਂ। ਉਨ੍ਹਾਂ ਨੇ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿੱਢ ਵਿੱਢਿਆ ਹੋਇਆ ਹੈ। ਤੁਸੀਂ ਪੰਜ ਆਬ ਦੇ ਨਵੇਂ ਅਰਥ ਸੁਣੋ। ਇਸ ਵਿਚੋਂ ਪੰਜ ਦੀ ਥਾਂ ਢਾਈ ਉੜ ਗਿਆ। ਉਡਦੇ ਪੰਜਾਬ ਵਾਂਗ।

ਪਿੱਛੇ ਰਹਿ ਗਿਆ, ਐੜੇ ਤੇ ਬੱਬੇ। ਹੁਣ ਐੜੇ ਤੇ ਬੱਬੇ ਦੀਆਂ ਪੰਜੇ ਉਂਗਲਾਂ ਘਿਉ ਵਿੱਚ ਹਨ। ਉਹ ਤਿੰਨ ਕਰਨ ਜਾਂ ਤੇਰਾਂ ਕੋਈ ਪੁੱਛਣ ਵਾਲਾ ਨਹੀਂ। ਜਿਹੜੇ ਤਿੰਨ ਕੈਬਨਿਟ ਮੰਤਰੀ ਹੱਥਾਂ ਨੂੰ  ਥੁੱਕ ਲਾਈ ਫਿਰਦੇ ਸੀ।। ਉਹਨਾਂ ਨੇ ਕੁਰਸੀ ਜਾਂਦਾ ਦੇਖ ਕੇ ਆਪਣੇ ਹੱਥ ਚੱਟ ਲਏ। ਹੁਣ ਸਭ ਠੀਕ ਹੋ ਗਿਆ ਐ। ਜਿਵੇਂ ਕੋਵਿਡ-19 ਤੋਂ ਮੁਕਤ ਹੋਇਆ ਹੈ। ਉਹ ਕਿਵੇਂ ਹੋਇਆ ਹੈ। ਤੁਸੀਂ ਇਸ ਹੇਠਲੀ ਤਸਵੀਰ ਨੂੰ ਦੇਖ ਕਿ ਅੰਦਾਜ਼ਾ ਲਗਾਓ। ਕਿੰਨੇ ਕੁ ਲੋਕ ਆਪੋ ਆਪਣੇ ” ਖੋਲ” ਵਿਚੋਂ ਬਾਹਰ ਆਏ ਹਨ।  ਭਲਾ ਚੋਰੀ ਦਾ ਗੁੜ ਕੀਹਨੇ ਨੀ ਖਾਧਾ?  ਕੌਣ ਹੈ ਬ੍ਰਹਮਚਾਰੀ, ਮਨ ਦਾ ਅਧਿਕਾਰੀ ? ਰੁੱਤ ਰੁੱਤ ਦਾ ਮੇਵਾ ਹਰ ਕੋਈ ਖਾਣਾ ਚਾਹੁੰਦਾ ਹੈ।

ਫੇਰ ਸਿਆਣੇ ਆਖਦੇ ਆ ” ਜੱਟ ਤੇ ਸੁਹਾਗੇ ਉਤੇ ਚੜ੍ਹਿਆ ਮਾਣ ਨਹੀਂ ਹੁੰਦਾ।” ਹੁਣ ਐੜਾ ਮੁੱਖ ਮੰਤਰੀ ਐ ਤੇ ਬੱਬਾ ਸਾਬਕਾ ਮੁੱਖ ਮੰਤਰੀ ਐ। ਹੁਣ ਆਰ ਐਸ ਐਸ ਨੇ ਬਾਲ ਕਾਂਗਰਸ ਦੇ ਪਾੜੇ ਵਿੱਚ ਸੁੱਟ ਦਿਤੀ ਹੈ। ਨਵਜੋਤ ਸਿੰਘ ਸਿੱਧੂ ਜਾਣਗੇ ਪੰਜਾਬ ਆਪ ਪਾਰਟੀ ਵਿੱਚ।

ਹੁਣ ਆਪ ਵਿੱਚ ਜਾਊ ਨਵਜੋਤ ਸਿੱਧੂ , ਉਹ ਕੀਹਨੂੰ ਕੀਹਨੂੰ ਮਿੱਧੂ, ਪਤਾ ਐ। ਦੇਸ਼ ਦਾ ਚਾਣਕੀਆ ਸਿਆਸਤ ਦੀ ਸਤਰੰਜ  ਵਧੀਆ ਖੇਡ ਰਿਹਾ ਹੈ। ਲੋਕਾਂ ਦੀ ਹਾਲਤ ਦੀਦਾਰ ਸੰਧੂ ਦੇ ਗੀਤ ਵਰਗੀ ਐ।

ਖੱਟੀ ਖੱਟਗੇ ਮੁਰੱਬਿਆਂ ਵਾਲੇ ਨੀ ਅਸੀਂ ਰਹਿਗੇ ਭਾਅ ਪੁੱਛਦੇ, ਨੀ ਨਾਰੀਏ ,ਅੰਦਰੋਂ ਫੜਾ ਦੇ ਨਾਗਣੀ ਤੇ ਬੰਦਾ ਮਾਰੀਏ।”
ਹੁਣ ਬੰਦਾ ਕਰੇ ਤਾਂ ਕੀ ਕਰੇ?

“ਨੀ ਤੂੰ ਨਰਕਾਂ ਜਾਵੇ,,,,,  ਭਾਰਤ ਦੀਏ ਸਰਕਾਰੇ।”  ਨੀ ਦੰਗੇ ਕਰਵਾਏ , ਲੋਕ ਸੜਕਾਂ ਤੇ ਕੁੱਟਵਾਏ।”

ਲੋਕਾਂ ਦੀ ਭੀੜ ਦਾ ਤੇ ਹੜ੍ਹ  ਦੇ ਵਹਿਣ ਦਾ ਕੋਈ ਪਤਾ ਨਹੀਂ ਹੁੰਦਾ। ਲੋਕ ਤਾਂ ਖੁਸ਼ ਹਨ, ਸਾਰਿਆਂ ਦੇ ਪੈ ਗਏ ਨਵੇਂ ਬੁਸ਼ ਆ। ਸਾਰੇ ਹੀ ਬੈਰਿੰਗ ਵਾਂਗ ਰੈਲੇ ਹੋ ਗਏ। ਸਭ ਦੌੜ ਰਹੇ ਹਨ। ਆਪੋ ਆਪਣੇ ਖੁੱਡਿਆਂ ਨੂੰ ਬੰਦੇ ਤੇ ਜਾਨਵਰਾਂ ਦਾ ਅੰਤਰ ਮਿੱਟ ਗਿਆ। ਹੋਰ ਕੀ ਮਿਟਿਆ ਵਿਕਿਆ ਐ ? ਕਦੇ ਫੇਰ ਸਹੀ ਤੁਸੀਂ ਮਨ ਕੀ ਬਾਤ ਸੁਣੋ।

ਅਮਰੀਕਾ ਦੇ ਸੰਘਰਸ਼ ਦੀਆਂ ਖਬਰਾਂ ਦੇਖੋ ਤੇ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰੋ। ਅਕਲ ਨੂੰ ਲੱਗੇ ਜਾਲੇ ਲਾਹੋ, ਮਨ ਦੀ ਧੂੜ ਜਾੜੋ। ਸੋਚੋ ਕਿ ਤੁਹਾਨੂੰ ਕੌਣ ਵੇਚ ਕੇ ਐਸ਼ ਕਰਦਾ ਐ। ਤੁਸੀਂ ਕੀ ਕਰਦੇ ਹੋ??

ਬੁੱਧ ਸਿੰਘ ਨੀਲੋਂ
94643 70823

Previous articleਸ਼੍ਰੀ ਗੁਰੂ ਗੋਬਿੰਦ ਸਿੰਘ ਹਾਕੀ ਕਲੱਬ ਧੁਦਿਆਲ ਦਾ ਟੂਰਨਾਮੈਂਟ ਪੰਡੋਰੀ ਨਿੱਝਰਾਂ ਕਲੱਬ ਨੇ ਜਿੱਤਿਆ
Next articleUAE thrash India 6-0 in football friendly