ਰੁਲ਼ਦੂ ਕੋਠੇ ਚੜ੍ ਕੇ ਕੂਕਿਆ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਸੁਣੋ ਦੇਸ਼ ਦੁਨੀਆਂ ਦੇ ਵਾਸੀਓ
ਰਾਤੀਂ ਸਭ ਧਰਮਾਂ ਦੇ ਰਹਿਬਰ
ਮੈਨੂੰ ਮਿਲਣ ਆਏ ਸੀ ।
ਮੈਂ ਮੰਜੇ ਡਾਹ ਕੇ
ਚਾਹ ਪਾਣੀ ਪੁੱਛ ਕੇ
ਹੱਥ ਜੋੜ ਅਰਜ ਕੀਤੀ
” ਹੁਕਮ ਕਰੋ ਮਾਈ ਬਾਪ “
ਉਹਨਾਂ ਸਾਰਿਆਂ ਨੇ
ਇੱਕ ਆਵਾਜ਼ ਹੋ ਕੇ ਫ਼ੁਰਮਾਇਆ
” ਉਇ ਭਲਿਓ ਮਾਣਸੋ
ਸਾਡੇ ਨਾਵਾਂ ਦੇ ਧਾਰਮਿਕ ਸਥਾਨ
ਬਹੁਤ ਬਣ ਗਏ
ਸਾਡੀਆਂ ਤਸਵੀਰਾਂ ਨੂੰ
ਮੱਥੇ ਵੀ ਵਥੇਰੇ ਟੇਕ ਲਏ
ਬੇਅੰਤ ਚੜਾ੍ਵੇ ਚੜਾ੍ ਲਏ ।
ਹੁਣ ਮੌਕਾ ਆ ਗਿਆ ਹੈ
ਕਿ ਸਾਡੇ ਵੱਲੋਂ
ਕਹੀਆਂ ਗੱਲਾਂ ਉੱਪਰ
ਅਮਲ ਕਰੋ ” ।
ਮੇਰਿਓ ਲੋਕੋ
ਮੈਂ ਤੁਹਾਡੇ ਦਾਸ ਵਜੋਂ
ਹਾਲੇ ਕੁੱਝ ਪੁੱਛਣਾ ਹੀ ਚਾਹਿਆ ਸੀ
ਕਿ ਮੇਰੀ ਅੱਖ ਖੁੱਲ੍ ਗਈ ।
ਮੂਲ ਚੰਦ ਸ਼ਰਮਾ ਉਰਫ਼
                    ਰੁਲ਼ਦੂ ਬੱਕਰੀਆਂ ਵਾਲ਼ਾ .
Previous articleਮਾਂ ਬੋਲੀ
Next articleਡੀ ਟੀ ਐੱਫ ਆਗੂ ਦਾਤਾਰ ਸਿੰਘ ਦੇ ਦਿਹਾਂਤ ਉੱਪਰ ਵੱਖ-ਵੱਖ ਜੱਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ