ਰੀਆ ਵੱਲੋਂ ਸੁਪਰੀਮ ਕੋਰਟ ’ਚ ਅਪੀਲ ਦਾਇਰ

ਨਵੀਂ ਦਿੱਲੀ (ਸਮਾਜ ਵੀਕਲੀ) : ਅਦਾਕਾਰਾ ਰੀਅਾ ਚੱਕਰਵਰਤੀ ਨੇ ਸੁਪਰੀਮ ਕੋਰਟ ’ਚ ਅਪੀਲ ਦਾਇਰ ਕਰ ਕੇ ਉਸ ਖ਼ਿਲਾਫ਼ ਦਰਜ ਐੱਫਆਈਆਰ ਪਟਨਾ ਤੋਂ ਮੁੰਬਈ ਤਬਦੀਲ ਕਰਨ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਵੱਲੋਂ ਉਸ ’ਤੇ ਉਨ੍ਹਾਂ ਦੇ ਪੁੱਤਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਲਾਏ ਦੋਸ਼ਾਂ ਦੀ ਬਿਹਾਰ ਪੁਲੀਸ ਵੱਲੋਂ ਕੀਤੀ ਜਾਣ ਵਾਲੀ ਜਾਂਚ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਰੀਆ ਵੱਲੋਂ ਸੁਪਰੀਮ ਕੋਰਟ ’ਚ ਜਾਣਾ ਅਹਿਮ ਹੈ, ਕਿਉਂਕਿ ਬਿਹਾਰ ਪੁਲੀਸ ਦੀ ਚਾਰ ਮੈਂਬਰੀ ਜਾਂਚ ਟੀਮ ਪਹਿਲਾਂ ਹੀ ਮੁੰਬਈ ’ਚ ਹੈ ਤੇ ਉਸ ਵੱਲੋਂ ਰੀਆ ਤੋਂ ਪੁੱਛ-ਪੜਤਾਲ ਕਰਨ ਦੀ ਵੀ ਸੰਭਾਵਨਾ ਹੈ ਕਿਉਂਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਵੱਲੋਂ ਲਾਏ ਗਏ ਦੋਸ਼ ਕਾਫ਼ੀ ਗੰਭੀਰ ਹਨ। ਰੀਅਾ ਦੇ ਵਕੀਲ ਨੇ ਦੱਸਿਆ ਕਿ ਅਰਜ਼ੀ ਵਿਚ ਅਦਾਕਾਰਾ ਨੇ ਉਦੋਂ ਤੱਕ ਬਿਹਾਰ ਪੁਲੀਸ ਵੱਲੋਂ ਕੀਤੀ ਜਾ ਰਹੀ ਜਾਂਚ ਉਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਜਦੋਂ ਤੱਕ ਅਰਜ਼ੀ ਉਤੇ ਸੁਣਵਾਈ ਨਹੀਂ ਹੋ ਜਾਂਦੀ।

Previous articleਤਾਮਿਲ ਨਾਡੂ ਦੇ ਮੰਤਰੀ ਵੱਲੋਂ ਰਹਿਮਾਨ ਦੀ ਹਮਾਇਤ
Next articleRelease funds to NrDMC for resident doctors’ salaries, HC tells AAP