ਰਿੰਗ ਰੋਡ ਉੱਤੇ ਬਜਰੀ ਖਿਲਰਨ ਕਾਰਨ ਕਈ ਜ਼ਖ਼ਮੀ

ਨਵੀਂ ਦਿੱਲੀ (ਸਮਾਜ ਵੀਕਲੀ) : ਦਿੱਲੀ ਦੀ ਰਿੰਗ ਰੋਡ ਉਪਰ ਨਰਾਇਣਾ ਤੋਂ ਰਾਜਾ ਗਾਰਡਨ ਫਲਾਈਓਵਰ ਤੋਂ ਪਹਿਲਾਂ ਸੜਕ ਉਪਰ ਖਿੰਡੀ ਪਈ ਬਜਰੀ ਕਾਰਨ ਕਈ ਵਾਹਨ ਚਾਲਕ ਖ਼ਾਸ ਕਰਕੇ ਦੋ ਪਹੀਆ ਚਾਲਕ ਤਿਲਕ ਕੇ ਡਿੱਗ ਪਏ ਤੇ ਕੁੱਝ ਨੂੰ ਸੱਟਾਂ ਵੀ ਲੱਗੀਆਂ। ਸਵੇਰੇ ਕਿਸੇ ਟਰੱਕ ਵਿੱਚੋਂ ਚਿੱਟਾ ਬਰੀਕ ਪੱਥਰ ਦਾ ਦਾਣਾ ਨਿਕਲ ਕੇ ਸੜਕ ਉਪਰ ਖਿੰਡਣ ਕਾਰਨ ਕੁੱਝ ਵਾਹਨ ਚਾਲਕ ਦੀਆਂ ਗੱਡੀਆਂ ਤਿਲਕ ਕੇ ਡਿੱਗ ਪਈਆਂ ਜਿਸ ਕਰਕੇ ਉਨ੍ਹਾਂ ਨੂੰ ਸੱਟਾਂ ਲੱਗੀਆਂ।

ਬਜ਼ਰੀ ਖਿੰਡੀ ਹੋਣ ਦਾ ਪਤਾ ਲੱਗਣ ਮਗਰੋਂ ਦਿੱਲੀ ਫਾਇਰ ਸਰਵਿਸ ਦੀ ਇਕ ਅੱਗ ਬੁਝਾਊ ਗੱਡੀ ਆਈ ਤੇ ਮੌਕੇ ਉਪਰ ਪੁੱਜ ਕੇ ਪਾਣੀ ਦੀ ਤੇਜ਼ ਬੁਛਾੜ ਨਾਲ ਬਜਰੀ ਨੂੰ ਸੜਕ ਤੋਂ ਲਾਂਭੇ ਕੀਤਾ। ਦਿੱਲੀ ਫਾਇਰ ਸਰਵਿਸ ਦੇ ਅਮਲੇ ਦੇ ਇਕ ਮੁਲਾਜ਼ਮ ਨੇ ਦੱਸਿਆ ਕਿ ਕਿਸੇ ਟਰੱਕ ਵਿੱਚੋਂ ਇਹ ਬਜਰੀ ਨਿਕਲ ਕੇ ਸੜਕ ਉਪਰ ਖਿੰਡ ਗਈ ਸੀ ਜਿਸ ਨੂੰ ਪਾਣੀ ਨਾਲ ਸੜਕ ਤੋਂ ਸਾਫ਼ ਕੀਤਾ ਗਿਆ। ਰਾਹਗੀਰਾਂ ਨੇ ਦੱਸਿਆ ਕਿ ਕੁੱਝ ਦੋ ਪਹੀਆ ਵਾਹਨ ਚਾਲਕਾਂ ਦੀਆਂ ਗੱਡੀਆਂ ਬਜ਼ਰੀ ਉਪਰੋਂ ਤਿਲਕਣ ਕਾਰਨ ਉਨ੍ਹਾਂ ਦੇ ਸੱਟਾਂ ਲੱਗਣ ਦਾ ਪਤਾ ਲੱਗਾ ਹੈ।

ਹਾਲਾਂ ਕਿ ਕੌਣ ਜ਼ਖ਼ਮੀ ਹੋਏ ਇਸ ਬਾਬਤ ਪਤਾ ਨਹੀਂ ਲੱਗ ਸਕਿਆ। ਬਜਰੀ ਕਰੀਬ ਅੱਧਾ ਕਿਲੋਮੀਟਰ ਤੱਕ ਫੈਲ ਗਈ ਸੀ। ਰਾਹਗੀਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੱਸਿਆ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਅੱਗ ਬੁਝਾਊ ਗੱਡੀ ਨੇੇ ਪਾਣੀ ਦੀ ਤੇਜ਼ ਬੁਛਾੜ ਨਾਲ ਬਜਰੀ ਨੂੰ ਸੜਕ ਤੋਂ ਲਾਂਭੇ ਕੀਤਾ।

Previous articleਲੁੱਟ ਦਾ ਵਿਰੋਧ ਕਰਨ ’ਤੇ ਨੌਜਵਾਨ ਦੀ ਜਾਨ ਲਈ
Next articleਕੇਜਰੀਵਾਲ ਸਰਕਾਰ ਵੱਲੋਂ ਪ੍ਰਦੂਸ਼ਣ ਖ਼ਿਲਾਫ਼ ਮੁਹਿੰਮ