ਰਿਲਾਇੰਸ ਇੰਡਸਟਰੀਜ਼ ਕਰਜ਼ ਮੁਕਤ; ਦੋ ਮਹੀਨਿਆਂ ’ਚ ਜੁਟਾਏ 1.69 ਲੱਖ ਕਰੋੜ

ਨਵੀਂ ਦਿੱਲੀ (ਸਮਾਜਵੀਕਲੀ):  ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਨੇ ਅੱਜ ਕਿਹਾ ਹੈ ਕਿ ਦੋ ਮਹੀਨਿਆਂ ਦੌਰਾਨ ਨਿਵੇਸ਼ਕਾਂ ਤੋਂ ਰਿਕਾਰਡ 1.69 ਲੱਖ ਕਰੋੜ ਰੁਪਏ ਜੁਟਾਉਣ ਤੋਂ ਬਾਅਦ ਕੰਪਨੀ ਦਾ ਸ਼ੁੱਧ ਕਰਜ਼ਾ ਸਿਫ਼ਰ ‘ਤੇ ਆ ਗਿਆ ਹੈ। 58 ਦਿਨਾਂ ਵਿੱਚ ਰਿਲਾਇੰਸ ਇੰਡਸਟਰੀਜ਼ ਨੇ ਗਲੋਬਲ ਟੈਕਨਾਲੋਜੀ ਨਿਵੇਸ਼ਕਾਂ ਤੋਂ 1.15 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਕੰਪਨੀ ਨੇ ਆਪਣੇ ਜੀਓ ਪਲੇਟਫਾਰਮਸ ਲਿਮਟਿਡ ਵਿਚ ਹਿੱਸੇਦਾਰੀ ਵੇਚ ਕੇ ਇਹ ਰਕਮ ਜਟਾਈ ਹੈ।

ਇਸ ਦੇ ਨਾਲ ਹੀ ਇਸ ਨੇ ਰਾਈਟਸ ਈਸ਼ੂ ਜਾਰੀ ਕਰਕੇ 53,124.20 ਕਰੋੜ ਇਕੱਠੇ ਕੀਤੇ ਹਨ। ਬਿਆਨ ਦੇ ਅਨੁਸਾਰ ਰਿਲਾਇੰਸ ਦਾ 31 ਮਾਰਚ 2020 ਦੇ ਅੰਤ ਤੱਕ 1,61,035 ਕਰੋੜ ਰੁਪਏ ਦਾ ਕਰਜ਼ਾ ਸੀ। ਅੰਬਾਨੀ ਨੇ ਕਿਹਾ, “ਮੈਂ ਕੰਪਨੀ ਦੇ ਹਿੱਸੇਦਾਰਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਰਿਲਾਇੰਸ ਦਾ ਸ਼ੁੱਧ ਕਰਜ਼ਾ 31 ਮਾਰਚ, 2021 ਦੀ ਨਿਰਧਾਰਤ ਮਿਆਦ ਤੋਂ ਬਹੁਤ ਪਹਿਲਾਂ ਹੀ ਸਿਫ਼ਰ ਹੋ ਗਿਆ ਹੈ।’ ‘

Previous articleਲੱਦਾਖ ਝੜਪ: ਚੀਨ ਨੇ ਭਾਰਤ ਦੇ ਦੋ ਅਫਸਰਾਂ ਸਣੇ ਦਸ ਜਵਾਨ ਰਿਹਾਅ ਕੀਤੇ
Next articleਪੰਥ ……… ਪੰਥ ……… ਪੰਥ