ਰਿਕਾਰਡ ਵਾਧਾ: ਪੈਟਰੋਲ 80 ਰੁਪਏ ਲਿਟਰ ਨੇੜੇ ਢੁਕਿਆ

ਨਵੀਂ ਦਿੱਲੀ (ਸਮਾਜਵੀਕਲੀ) :  ਤੇਲ ਕੰਪਨੀਆਂ ਨੇ ਅੱਜ ਲਗਾਤਾਰ 16ਵੇਂ ਦਿਨ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਦਿੱਤੇ ਹਨ। ਪੈਟਰੋਲ ਦੇ ਭਾਅ ’ਚ ਅੱਜ 33 ਪੈਸੇ ਤੇ ਡੀਜ਼ਲ ਦੇ ਭਾਅ ’ਚ 58 ਪੈਸੇ ਫੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ ਤੱਕ ਵੱਧ ਗਈਆਂ ਹਨ। ਦਿੱਲੀ ’ਚ ਹੁਣ ਪੈਟਰੋਲ ਦਾ ਭਾਅ 79.56 ਰੁਪਏ ਜਦਕਿ ਡੀਜ਼ਲ ਦਾ ਭਾਅ 78.55 ਰੁਪਏ ਫੀ ਲਿਟਰ ਹੋ ਗਿਆ ਹੈ।

ਤੇਲ ਵੰਡ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਪਿਛਲੇ 16 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੈਟਰੋਲ ਦੀਆਂ ਕੀਮਤਾਂ ’ਚ ਕੁੱਲ ਮਿਲਾ ਕੇ 8.30 ਰੁਪਏ ਜਦਕਿ ਡੀਜ਼ਲ ਦੀਆਂ ਕੀਮਤਾਂ ’ਚ 9.46 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋ ਚੁੱਕਾ ਹੈ। ਕਰੋਨਾਵਾਇਰਸ ਤੇ ਉਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਦੌਰਾਨ 82 ਦਿਨਾਂ ਤੱਕ ਤੇਲ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨਹੀਂ ਵਧਾਈਆਂ ਸਨ।

Previous articleਤੇਲ ਕੀਮਤਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ
Next articleSaudi Arabia bars international pilgrims for Hajj