ਰਾਸ਼ਟਰਪਤੀ ਵੱਲੋਂ ਜਲ ਸੈਨਾ ਅਕਾਦਮੀ ਦਾ ਸਨਮਾਨ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਇੰਡੀਅਨ ਨੇਵਲ ਅਕੈਡਮੀ ਨੂੰ ਪ੍ਰੈਜ਼ੀਡੈਂਟਸ ਕਲਰ ਨਾਲ ਸਨਮਾਨਿਤ ਕੀਤਾ। ਦੇਸ਼ ਦਾ ਸੱਭ ਤੋਂ ਵੱਡਾ ਸਨਮਾਨ ਪ੍ਰੈਜ਼ੀਡੈਂਟਸ ਕਲਰ ਫ਼ੌਜੀ ਯੂਨਿਟ ਦੀਆਂ ਸੇਵਾਵਾਂ ਨੂੰ ਦੇਖਦਿਆਂ ਦਿੱਤਾ ਜਾਂਦਾ ਹੈ। ਐਜ਼ੀਮਾਲਾ ਨੇਵਲ ਅਕੈਡਮੀ ’ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਜਲ ਸੈਨਾ ਦੇ ਜਵਾਨਾਂ ਨੂੰ ਸਿਖਲਾਈ ਦੇਣ ਅਤੇ ਤਿਆਰ ਕਰਨ ਵਾਸਤੇ ਸਾਰੇ ਕਮਾਂਡੈਂਟਾਂ, ਇੰਸਟਰੱਕਟਰਾਂ ਅਤੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਰਾਸ਼ਟਰਪਤੀ ਨੇ ਭਰੋਸਾ ਪ੍ਰਗਟਾਇਆ ਕਿ ਉਹ ਮੁਲਕ ਨੂੰ ਕਦੇ ਵੀ ਹੇਠਾਂ ਨਹੀਂ ਲੱਗਣ ਦੇਣਗੇ। ਮੁਲਕ ਦੀਆਂ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕੁਦਰਤੀ ਆਫ਼ਤਾਂ, ਅਮਨ ਕਾਨੂੰਨ ਅਤੇ ਹੋਰ ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹਨ।

Previous articleਦਿਨ-ਰਾਤ ਟੈਸਟ ਦੀ ਸ਼ੋਭਾ ਵਧਾਉਣਗੇ ਭਾਰਤੀ ਸਟਾਰ ਖਿਡਾਰੀ
Next articleSuu Kyi to defend Myanmar in Rohingya case at ICJ