ਰਾਮਦੇਵ ਤੇ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਨਹੀਂ ਕਰ ਸਕਦੇ: ਦਿੱਲੀ ਪੁਲੀਸ

ਨਵੀਂ ਦਿੱਲੀ (ਸਮਾਜਵੀਕਲੀ) : ਦਿੱਲੀ ਪੁਲੀਸ ਨੇ ਅੱਜ ਜ਼ਿਲ੍ਹਾ ਅਦਾਲਤ ਵਿੱਚ ਕਿਹਾ ਕਿ ਉਹ ਕੋਵਿਡ-19 ਦੇ ਇਲਾਜ ਲਈ ਦਵਾਈ ਲੱਭਣ ਦਾ ਦਾਅਵਾ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਪਤੰਜਲੀ ਆਯੁਰਵੈਦ ਲਿਮਟਿਡ, ਰਾਮਦੇਵ ਤੇ ਹੋਰਨਾਂ ਖ਼ਿਲਾਫ਼ ਨਿਆਂ ਅਧਿਕਾਰ ਖੇਤਰ ਤੇ ਹੋਰਨਾਂ ਮਸਲਿਆਂ ਕਰਕੇ ਐੱਫਆਈਆਰ ਦਰਜ ਨਹੀਂ ਕਰ ਸਕਦੀ।

ਇਸ ਤੋਂ ਪਹਿਲਾਂ ਰਾਮਦੇਵ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਅਦਾਲਤੀ ਹੁਕਮਾਂ ਦੀ ਮੰਗ ਕਰਦੀ ਇਕ ਪਟੀਸ਼ਨ ’ਤੇ ਜ਼ਿਲ੍ਹਾ ਅਦਾਲਤ ਨੇ ਪੁਲੀਸ ਨੂੰ ਇਸ ਮਾਮਲੇ ਵਿੱਚ ਹੁਣ ਤਕ ਕੀਤੀ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਪਟੀਸ਼ਨਰ ਤੁਸ਼ਾਰ ਆਨੰਦ ਨੇ ਦਾਅਵਾ ਕੀਤਾ ਸੀ ਕਿ ਰਾਮਦੇਵ ਤੇ ਹੋਰਨਾਂ ਕੋਲ ‘ਇਮਿਊਨਿਟੀ ਨੂੰ ਵਧਾਉਣ ਲਈ ਦਵਾ ਤਿਆਰ ਕਰਨ ਦੀ ਹੀ ਪ੍ਰਵਾਨਗੀ ਸੀ, ਪਰ ਉਨ੍ਹਾਂ ਨੇ ਮੀਡੀਆ ਰਾਹੀਂ ਕੋਵਿਡ-19 ਦਾ ਇਲਾਜ ਲੱਭਣ ਦਾ ਝੂਠਾ ਦਾਅਵਾ ਕੀਤਾ।’

Previous articleਸੋਨੇ ਦੀ ਤਸਕਰੀ: ਆਈਏਐੱਸ ਅਧਿਕਾਰੀ ਤੋਂ 9 ਘੰਟੇ ਤੱਕ ਪੁੱਛ-ਪੜਤਾਲ
Next articleਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਪੁਖ਼ਤਾ ਸਬੂਤ ਹਨ: ਗਹਿਲੋਤ