ਰਾਜੂ ਸ਼ਾਹ ਮਸਤਾਨਾ ‘ਅੱਲ੍ਹਾ ਨਾਲ ਗੱਲਾਂ’ ਟਰੈਕ ਨਾਲ ਚਰਚਾ ਵਿਚ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਸੂਫ਼ੀ ਗਾਇਕ ਰਾਜੂ ਸ਼ਾਹ ਮਸਤਾਨਾ ਆਪਣੇ ਨਵੇਂ ਆਏ ਸੂਫ਼ੀ ਗਾਇਕ ‘ਫਿਰ ਅੱਲ੍ਹਾ ਨਾਲ ਗੱਲਾਂ ਹੁੰਦੀਆਂ’ ਟਰੈਕ ਨਾਲ ਸੰਗੀਤਕ ਸਫ਼ਾਂ ਵਿਚ ਬੇਹੱਦ ਚਰਚਾ ਕਰਵਾ ਰਿਹਾ ਹੈ। ਇਸ ਟਰੈਕ ਦੇ ਪੇਸ਼ਕਾਰ ਅਤੇ ਲੇਖਕ ਸੁਖਜੀਤ ਝਾਂਸਾ ਵਾਲਾ ਅਤੇ ਸੋਨੂੰ ਲੰਮਿਆਂ ਵਾਲਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੂ ਸ਼ਾਹ ਮਸਤਾਨਾ ਨੇ ਦੱਸਿਆ ਇਸ ਟਰੈਕ ਲਈ ਜੱਸ ਬਾਬਾ ਅਤੇ ਸਾਈਂ ਮਧੂ ਜੀ ਦਾ ਆਸ਼ੀਰਵਾਦ ਹੈ।

ਦਿਨੇਸ਼ ਡੀ ਕੇ ਨੇ ਇਸ ਟਰੈਕ ਦਾ ਮਿਊਜਿਕ ਬਾਕਮਾਲ ਢੰਗ ਨਾਲ ਕੀਤਾ ਹੈ। ਜਦਕਿ ਇਸ ਡਾਇਰੈਕਟਰ ਸਾਹਿਲ ਸਿੰਘ ਦੀ ਨਿਰਦੇਸ਼ਨਾਂ ਹੇਠ ਇਸ ਟਰੈਕ ਨੂੰ ਆਰ ਐਸ ਮਸਤਾਨਾ ਦੇ ਬੈਨਰ ਹੇਠ ਵਿਸ਼ਵ ਭਰ ਵਿਚ ਯੂ ਟਿਊਬ ਚੈਨਲ ਤੇ ਲਾਂਚ ਕਰ ਦਿੱਤਾ ਗਿਆ ਹੈ। ਰਾਜੂ ਸ਼ਾਹ ਮਸਤਾਨਾ ਆਪਣੇ ਸਾਰੇ ਹੀ ਸਰੋਤਿਆਂ ਦਾ ਤਹਿ ਦਿਲੋਂ ਮਸ਼ਕੂਰ ਹੈ। ਇਸ ਟਰੈਕ ਦਾ ਬੀਤੇ ਦਿਨੀਂ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਜਿਸ ਮੌਕੇ ਪ੍ਰਸਿੱਧ ਗਾਇਕ ਲਹਿੰਬਰ ਹੂਸੈਨਪੁਰੀ, ਦਲਵਿੰਦਰ ਦਿਆਲਪੁਰੀ, ਕੁਲਵਿੰਦਰ ਕਿੰਦਾ, ਸਾਈਂ ਮਧੂ ਅਤੇ ਹੋਰ ਪਤਵੰਤਿਆਂ ਹਾਜ਼ਰ ਸਨ।

Previous articleਸੁਰੇਸ਼ ਯਮਲਾ ਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੀਤ ਰਾਹੀਂ ਕੀਤਾ ਸਜਿਦਾ
Next articleਸ਼ਾਮਚੁਰਾਸੀ ਵਿਖੇ ਡਾਕਘਰ ਦੀਆਂ ਬਹੁ-ਮੰਤਵੀ ਸਕੀਮਾਂ ਸਬੰਧੀ ਜਾਗਰੂਕ ਕੈਂਪ ਲਗਾਇਆ