ਰਾਜਸਥਾਨ ਸੰਕਟ: ਗਹਿਲੋਤ ਧੜੇ ਦੇ ਵਿਧਾਇਕ ਜੈਸਲਮੇਰ ਪੁੱਜੇ

ਜੈਪੁਰ (ਸਮਾਜ ਵੀਕਲੀ) : ਰਾਜਸਥਾਨ ’ਚ ਚੱਲ ਰਹੇ ਸਿਆਸੀ ਦੰਗਲ ਵਿਚਾਲੇ ਅੱਜ ਕਾਂਗਰਸ ਤੇ ਉਨ੍ਹਾਂ ਦੀਆਂ ਹਮਾਇਤੀ ਪਾਰਟੀਆਂ ਦੇ ਵਿਧਾਇਕ ਚਾਰਟਰਡ ਜਹਾਜ਼ਾਂ ਰਾਹੀਂ ਜੈਪੁਰ ਤੋਂ ਜੈਸਲਮੇਰ ਚਲੇ ਗਏ ਹਨ।

ਪਾਰਟੀ ਸੂਤਰਾਂ ਅਨੁਸਾਰ ਵਿਧਾਇਕ ਚਾਰਟਰਡ ਜਹਾਜ਼ਾਂ ਰਾਹੀਂ ਜੈਸਲਮੇਰ ਚਲੇ ਗਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ, ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਪਾਂਡੇ ਤੇ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਵੀ ਜੈਸਲਮੇਰ ਪਹੁੰਚ ਗਏ ਹਨ।

13 ਜੁਲਾਈ ਤੋਂ ਜੈਪੁਰ-ਦਿੱਲੀ ਕੌਮੀ ਮਾਰਗ ’ਤੇ ਸਥਿਤ ਇੱਕ ਹੋਟਲ ’ਚ ਠਹਿਰੇ ਇਨ੍ਹਾਂ ਵਿਧਾਇਕਾਂ ਨੂੰ ਲਗਜ਼ਰੀ ਬੱਸਾਂ ਰਾਹੀਂ ਹਵਾਈ ਅੱਡੇ ’ਤੇ ਲਿਜਾਇਆ ਗਿਆ। ਕਾਂਗਰਸ ਵਿਧਾਇਕ ਪ੍ਰਸ਼ਾਂਤ ਬੈਰਵਾ ਨੇ ਕਿਹਾ ਕਿ ਉਹ ਸਾਰੇ ਇੱਕੋ ਹੀ ਥਾਂ ’ਤੇ ਰੁਕੇ-ਰੁਕੇ ਪ੍ਰੇਸ਼ਾਨ ਹੋ ਗਏ ਹਨ। ਇਸ ਲਈ ਉਹ ਦੂਜੀ ਥਾਂ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਪ੍ਰਤਾਪ ਸਿੰਘ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਇੱਥੋਂ ਦੇ ਸੂਰਿਆਗੜ੍ਹ ਹੋਟਲ ’ਚ ਠਹਿਰਾਇਆ ਗਿਆ ਹੈ।

Previous articleਕਰੋਨਾ ਦਾ ਨਵਾਂ ਰਿਕਾਰਡ: ਇਕ ਦਿਨ ’ਚ 57118 ਮਰੀਜ਼; ਕੁੱਲ ਗਿਣਤੀ 17 ਲੱਖ ਦੇ ਕਰੀਬ ਪੁੱਜੀ
Next articleਡਾਕਟਰਾਂ ਨੂੰ ਸਮੇਂ ’ਤੇ ਤਨਖ਼ਾਹ ਯਕੀਨੀ ਬਣਾਏ ਕੇਂਦਰ: ਸੁਪਰੀਮ ਕੋਰਟ