ਰਾਜਸਥਾਨ ਦੇ ਡੁੰਗਰਗੜ੍ਹ ‘ਚ ਜ਼ਬਰਦਸਤ ਸੜਕ ਹਾਦਸਾ, ਬੱਸ ਤੇ ਟਰੱਕ ਦੀ ਟੱਕਰ ‘ਚ 10 ਲੋਕਾਂ ਦੀ ਮੌਤ ਤੇ 25 ਜ਼ਖ਼ਮੀ

ਬੀਕਾਨੇਰ : ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ‘ਚ ਇਕ ਬੇਹੱਦ ਦਰਦਨਾਕ ਹਾਦਸਾ ਹੋਇਆ ਹੈ। ਜ਼ਿਲ੍ਹੇ ਦੇ ਡੁੰਗਰਗੜ੍ਹ ‘ਚ ਇਕ ਟਰੱਕ ਤੇ ਯਾਤਰੀ ਬੱਸ ਦੀ ਟੱਕਰ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਉੱਥੇ ਹੀ 25 ਲੋਕ ਜ਼ਖ਼ਮੀ ਹੋਏ ਹਨ। ਹਾਦਸਾ ਬੀਕਾਨੇਰ ਜ਼ਿਲ੍ਹੇ ਦੇ ਡੁੰਗਰਗੜ੍ਹ ‘ਚ ਤੜਕਸਾਰ ਹੋਣ ਦੀ ਸੂਚਨਾ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕ-ਚਿਹਾੜਾ ਮਚ ਗਿਆ ਤੇ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਯਾਤਰੀ ਬੱਸ ਵਿਚਕਾਰ ਸਿੱਧੀ ਟੱਕਰ ਕਾਰਨ ਵਾਪਰਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਇਕ ਪਾਸੇ ਦਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਇਹ ਪਲਟ ਗਈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਮਹੀਨੇ ਦੀ 11 ਤਾਰੀਕ ਨੂੰ ਵੀ ਬੀਕਾਨੇਰ ਜ਼ਿਲ੍ਹੇ ‘ਚ ਇਕ ਖ਼ਤਰਨਾਕ ਹਾਦਸਾ ਹੋਇਆ ਸੀ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ ਸੀ। ਬੀਕਾਨੇਰ ‘ਚ ਦੇਸ਼ਨੋਕ ਇਲਾਕੇ ‘ਚ ਯਾਤਰੀ ਬੱਸ ਤੇ ਬਲੈਰੋ ਜੀਪ ਦੀ ਟੱਕਰ ਹੋ ਗਈ ਸੀ ਜਿਸ ਵਿਚ ਸੱਤ ਲੋਕਾਂ ਦੀ ਜਾਨ ਚਲੀ ਗਈ ਸੀ।
Previous articleਸੰਸਦ ਵੱਲ ਵੱਧ ਰਹੇ 1000 ਤੋਂ ਜ਼ਿਆਦਾ ਵਿਦਿਆਰਥੀ, ਕਈ ਥਾਂ ਪੁਲਿਸ ਨਾਲ ਧੱਕਾ ਮੁੱਕੀ
Next articleਜਸਟਿਸ ਸ਼ਰਦ ਅਰਵਿੰਦ ਬੋਬਡੇ ਨੇ ਲਿਆ ਦੇਸ਼ ਦੇ ਨਵੇਂ CJI ਵਜੋਂ ਹਲਫ਼, ਬਣੇ ਭਾਰਤ ਦੇ 47ਵੇਂ ਮੁੱਖ ਜੱਜ