ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ

ਲਖਨਊ (ਸਮਾਜਵੀਕਲੀ): ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਟਿੱਡੀ ਦਲ ਦੇ ਫ਼ਸਲ ’ਤੇ ਹਮਲੇ ਮਗਰੋਂ ਉਤਰ ਪ੍ਰਦੇਸ਼ ਨੇ ਦੋਵਾਂ ਸੂਬਿਆਂ ਦੀ ਹੱਦ ਨਾਲ ਲੱਗਦੇ ਦਸ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਟਿੱਡੀ ਦਲ ਪਹਿਲਾਂ ਪਾਕਿਤਸਾਨ ਤੋਂ ਰਾਜਸਥਾਨ ਵਿੱਚ ਦਾਖ਼ਲ ਹੋਇਆ। ਫਿਰ ਉਸ ਨੇ ਮੱਧ ਪ੍ਰਦੇਸ਼ ਵਿੱਚ ਹਮਲਾ ਕਰ ਦਿੱਤਾ। ਸਰਕਾਰੀ ਬੁਲਾਰੇ ਨੇ ਕਿਹਾ ਕਿ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨਾਲ ਲੱਗਦੇ ਇਲਾਕਿਆਂ ਵਿੱਚ ਟਿੱਡੀ ਦਲ ਦੇ ਹਮਲੇ ਦੇ ਮੱਦੇਨਜ਼ਰ ਸਥਾਨਕ ਅਧਿਕਾਰੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕੈਮੀਕਲ ਸਪਰੇਅ ਅਤੇ ਫਾਇਰ ਬ੍ਰਿਗੇਡ ਤਿਆਰ ਰੱਖਣ ਲਈ ਕਿਹਾ ਗਿਆ ਹੈ। ਸਥਾਨਕ ਪਿੰਡਾਂ ਨੂੰ ਕਿਹਾ ਗਿਆ ਹੈ ਕਿ ਉਹ ਟਿੱਡੀ ਦਲ ਨੂੰ ਭਜਾਉਣ ਲਈ ਥਾਲੀਆਂ ਅਤੇ ਪਟਾਕਿਆਂ ਦੀ ਵਰਤੋਂ ਕਰਨ।

Previous articleਉੜੀਸਾ ’ਚ ਸ਼ਰਾਬ ਦੀ ਹੋਮ ਡਿਲਿਵਰੀ ਸ਼ੁਰੂ ਕਰਨਗੀਆਂ ਜ਼ੋਮੈਟੋ ਤੇ ਸਵਿਗੀ
Next articleਕਰੋਨਾ ਡਿਊਟੀ ਮਗਰੋਂ ਪਰਤੀ ਫਾਰਮੇਸੀ ਅਫਸਰ ਦਾ ਤ੍ਰਿਸਕਾਰ