ਰਾਖਵਾਂਕਰਨ ’ਤੇ ਬਹਿਸ ਪਿੱਛੇ ਸੰਘ ਦੇ ‘ਮਾੜੇ ਇਰਾਦੇ’: ਪ੍ਰਿਯੰਕਾ

ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਆਰਐੱਸਐੱਸ ’ਤੇ ‘ਖਤਰਨਾਕ ਇਰਾਦੇ’ ਘੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੰਘ ਮੁਖੀ ਰਾਖਵਾਂਕਰਨ ’ਤੇ ਵਿਚਾਰ ਚਰਚਾ ਦਾ ਰਾਗ ਅਲਾਪ ਕੇ ਮਹਿਜ਼ ਬਹਾਨੇ ਘੜ ਰਹੇ ਹਨ ਜਦੋਂਕਿ ਆਰਐੱਸਐੱਸ ਤੇ ਭਾਜਪਾ ਦਾ ਅਸਲ ਨਿਸ਼ਾਨਾ ਸਮਾਜਿਕ ਨਿਆਂ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਅਸਲ ਵਿੱਚ ਲੋਕ ਪੱਖੀ ਕਾਨੂੰਨਾਂ ਦਾ ਗਲ ਘੁੱਟਣਾ ਚਾਹੁੰਦੀ ਹੈ।
ਬਹਿਸ ਦਾ ਸੱਦਾ ਰੱਦ
ਨਵੀਂ ਦਿੱਲੀ: ਦਲਿਤ ਜਥੇਬੰਦੀ ਭੀਮ ਆਰਮੀ ਤੇ ਕੇਂਦਰੀ ਮੰਤਰੀਆਂ ਰਾਮ ਬਿਲਾਸ ਪਾਸਵਾਨ ਤੇ ਰਾਮਦਾਸ ਅਠਾਵਲੇ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਰਾਖਵਾਂਕਰਨ ਦੇ ਮੁੱਦੇ ’ਤੇ ‘ਵਿਚਾਰ ਚਰਚਾ’ ਦੇ ਦਿੱਤੇ ਸੱਦੇ ਨੂੰ ਰੱਦ ਕਰ ਦਿੱਤਾ ਹੈ।

Previous articleਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਨਾ ਹੋਈ
Next articleਹੜ੍ਹਾਂ ਦੀ ਸਥਿਤੀ ’ਚ ਸੁਧਾਰ: ਧਰਮਕੋਟ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ