ਰਵੀਸ਼ ਕੁਮਾਰ ਦਾ ਗੌਰੀ ਲੰਕੇਸ਼ ਐਵਾਰਡ ਨਾਲ ਸਨਮਾਨ

ਐੱਨਡੀਟੀਵੀ ਦੇ ਪ੍ਰਬੰਧਕੀ ਸੰਪਾਦਕ ਰਵੀਸ਼ ਕੁਮਾਰ ਨੂੰ ਪਲੇਠੇ ਗੌਰੀ ਲੰਕੇਸ਼ ਐਵਾਰਡ ਨਾਲ ਸਨਮਾਨਿਆ ਗਿਆ ਹੈ। ਗੌਰੀ ਲੰਕੇਸ਼ ਟਰੱਸਟ ਨੇ ਪੱਤਰਕਾਰ ਤੇ ਸਮਾਜਿਕ ਕਾਰਕੁਨ ਗੌਰੀ ਲੰਕੇਸ਼ ਦੀ 5 ਸਤੰਬਰ ਨੂੰ ਦੂਜੀ ਬਰਸੀ ਮੌਕੇ ਕੁਮਾਰ ਨੂੰ ਇਹ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਲੰਕੇਸ਼ ਦੀ ਦੋ ਸਾਲ ਪਹਿਲਾਂ ਬੰਗਲੂਰੂ ਸਥਿਤ ਉਹਦੀ ਰਿਹਾਇਸ਼ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੰਗਲੂਰੂ ਵਿੱਚ ਐਵਾਰਡ ਹਾਸਲ ਕਰਨ ਮਗਰੋਂ ਰਵੀਸ਼ ਨੇ ਕਿਹਾ ਕਿ ਭਾਰਤੀ ਮੀਡੀਆ ਮੁਲਕ ਵਿੱਚ ਜਮਹੂਰੀਅਤ ਦਾ ਕਤਲ ਕਰ ਰਿਹਾ ਹੈ।

Previous articleਪਿਆਜ਼ ਦੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕਢਾਏ
Next articleਬੇਮੌਸਮੇ ਮੀਂਹ ਤੇ ਝੱਖੜ ਕਾਰਨ ਫ਼ਸਲਾਂ ਦਾ ਨੁਕਸਾਨ