ਯੋਗੀ ਤੇ ਭਾਗਵਤ ਬਾਰੇ ਟਿੱਪਣੀ ਕਰਨ ’ਤੇ ਹਾਰਡ ਕੌਰ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ

ਯੂਕੇ ਅਧਾਰਿਤ ਰੈਪਰ ਤਰਨ ਕੌਰ ਢਿੱਲੋਂ ਉਰਫ਼ ਹਾਰਡ ਕੌਰ ਵਿਰੁੱਧ ਸੋਸ਼ਲ ਮੀਡੀਆ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਖ਼ਿਲਾਫ਼ ਕਥਿਤ ਇਤਰਾਜ਼ਯੋਗ ਪੋਸਟ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਾਰਾਨਸੀ ਛਾਉਣੀ ਦੇ ਐੱਸਐਚਓ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਕ ਲਿਖਤ ਸ਼ਿਕਾਇਤ ਸਥਾਨਕ ਵਕੀਲ ਸ਼ਸ਼ਾਂਕ ਸ਼ੇਖਰ ਨੇ ਦਰਜ ਕਰਵਾਈ ਹੈ। ਪੁਲੀਸ ਨੇ ਹਾਰਡ ਕੌਰ ਖ਼ਿਲਾਫ਼ ਧਾਰਾ 124ਏ (ਦੇਸ਼ਧ੍ਰੋਹ), 153ਏ (ਧਰਮ ਦੇ ਆਧਾਰ ’ਤੇ ਦੋ ਗੁੱਟਾਂ ਵਿਚਾਲੇ ਦੁਸ਼ਮਣੀ ਪੈਦਾ ਕਰਨਾ), 500 (ਮਾਣਹਾਨੀ) ਤੇ ਭੜਕਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਉਸ ਖ਼ਿਲਾਫ਼ ਆਈਟੀ ਐਕਟ ਦੀ ਧਾਰਾ ਵੀ ਲਾਈ ਗਈ ਹੈ। ਸ਼ਿਕਾਇਤ ਸਾਈਬਰ ਸੈੱਲ ਨੂੰ ਭੇਜ ਦਿੱਤੀ ਗਈ ਹੈ। ਹਾਰਡ ਕੌਰ ਦੇ ਕਈ ਗੀਤ ਸੁਪਰਹਿੱਟ ਹਨ ਤੇ ਉਸ ਦਾ ਆਪਣਾ ਰਿਕਾਰਡ ਲੇਬਲ ਵੀ ਹੈ।

Previous articleਵਿਸ਼ਵ ਕੱਪ: ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ
Next articleਡਰੇਨਾਂ ਦੀ ਨਾ ਹੋਈ ਸਫ਼ਾਈ, ਕਿਸਾਨਾਂ ਦੀ ਜਾਨ ਮੁੱਠੀ ’ਚ ਆਈ