ਯੈੱਸ ਬੈਂਕ ਘੁਟਾਲਾ: ਵਧਾਵਨ ਭਰਾਵਾਂ ਨੂੰ ਜ਼ਮਾਨਤ

ਮੁੰਬਈ (ਸਮਾਜ ਵੀਕਲੀ) : ਬੰਬਈ ਹਾਈ ਕੋਰਟ ਨੇ ਅੱਜ ਦੀਵਾਨ ਹਾਊਸਿੰਗ ਫਾਇਨਾਂਸ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਮੋਟਰਾਂ ਕਪਿਲ ਵਧਾਵਨ ਤੇ ਧੀਰਜ ਵਧਾਵਨ ਨੂੰ ਜ਼ਮਾਨਤ ਦੇ ਦਿੱਤੀ। ਐਨਫੋਰਸਮੈਂਟ ਡਾਇਰੈਕਟੋਰਟ ਨੇ ਬਹੁ ਕਰੋੜੀ ਯੈੱਸ ਬੈਂਕ ਘੁਟਾਲਾ ਮਾਮਲੇ ਵਿਚ ਵਧਾਵਨ ਭਰਾਵਾਂ ਖ਼ਿਲਾਫ਼ ਕਾਲੇ ਧਨ ਨੂੰ ਸਫੈਦ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ।

ਵਧਾਵਨ ਭਰਾ ਹਾਲਾਂਕਿ ਜੇਲ੍ਹ ’ਚ ਹੀ ਰਹਿਣਗੇ ਕਿਉਂਕਿ ਉਨ੍ਹਾਂ ਖ਼ਿਲਾਫ਼ ਇਸੇ ਮਾਮਲੇ ’ਚ ਸੀਬੀਆਈ ਨੇ ਵੀ ਕੇਸ ਦਰਜ ਕੀਤਾ ਹੋਇਆ ਹੈ। ਜਸਟਿਸ ਭਾਰਤੀ ਡਾਂਗਰੇ ਨੇ ਦੋਵਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਕਿਊਂਕਿ ਐਨਫੋਰਸਮੈਂਟ ਡਾਇਰੈਕਟਰੋਟ ਦੋਵਾਂ ਖ਼ਿਲਾਫ਼ ਨਿਰਧਾਰਤ 60 ਦਿਨਾਂ ਅੰਦਰ ਚਾਰਜਸ਼ੀਟ ਦਾਖਲ ਨਹੀਂ ਕਰ ਸਕਿਆ। ਜੇਕਰ ਸੀਬੀਆਈ ਵੀ ਨਿਰਧਾਰਤ ਸਮੇਂ ਅੰਦਰ ਅਦਾਲਤ ’ਚ ਚਾਰਜਸ਼ੀਟ ਦਾਖਲ ਕਰਨ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਵਧਾਵਨ ਭਰਾਵਾਂ ਨੂੰ ਦੂਜੇ ਕੇਸ ’ਚ ਵੀ ਜ਼ਮਾਨਤ ਮਿਲ ਜਾਵੇਗੀ।

Previous articleਜਗਤਾਰ ਜੌਹਲ ਦੀ ਰਿਹਾਈ ਲਈ ਲੰਡਨ ਵਿੱਚ ਬੌਰਿਸ ਜੌਹਸਨ ਦੇ ਘਰ ਬਾਹਰ ਪ੍ਰਦਰਸ਼ਨ
Next articleਅਮਰੀਕੀ ਸੰਸਦ ਵਿੱਚ ਮਤਾ ਪੇਸ਼: ਹਿੰਦੂ ਤੇ ਸਿੱਖ ਸੰਕਟਗ੍ਰਸਤ ਘੱਟਗਿਣਤੀ ਕਰਾਰ; ਅਮਰੀਕਾ ਵਿੱਚ ਵਸਾਉਣ ਦਾ ਸਮਰਥਨ