ਯੂ.ਕੇ ਦੇ ਸ਼ਹਿਰ ਲੈਸਟਰ ”ਚ ਗਾਂਧੀ ਦੇ ਬੁੱਤ ਨੂੰ ਲੈ ਕੇ ਵਿਰੋਧ

 

ਲੰਡਨ -ਰਾਜਵੀਰ ਸਮਰਾ.- ਯੂ.ਕੇ ਦੇ ਇਕ ਸਾਬਕਾ ਬਿ੍ਰਟਿਸ਼ ਭਾਰਤੀ ਸਾਂਸਦ ਮੈਂਬਰ ਨੇ ਲੈਸਟਰ ਵਿਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਹਟਾਏ ਜਾਣ ਦੀ ਮੰਗ ਸਬੰਧੀ ਇਕ ਅਰਜ਼ੀ ‘ਤੇ 4000 ਤੋਂ ਜ਼ਿਆਦਾ ਲੋਕਾਂ ਨੇ ਹਸਤਾਖਰ ਹੋ ਜਾਣ ਤੋਂ ਬਾਅਦ ਉਸ ਨੂੰ ਬਚਾਏ ਰੱਖਣ ਲਈ ਵੀਰਵਾਰ ਨੂੰ ਇਕ ਭਾਵਪੂਰਣ ਅਭਿਆਨ ਸ਼ੁਰੂ ਕੀਤਾ। ਲੈਸਟਰ ਤੋਂ ਸਭ ਤੋਂ ਲੰਬੇ ਸਮੇਂ ਤੱਕ ਸਾਂਸਦ ਰਹੇ ਕੀਥ ਵਾਜ਼ ਨੇ ਇਸ ਅਰਜ਼ੀ ਨੂੰ ਵਾਪਸ ਲਏ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ‘ਤੇ ਆਯੋਜਕਾਂ ਨੂੰ ਨਸਲੀ ਭੇਦਭਾਵ ਫੈਲਾਉਣ ਨੂੰ ਲੈ ਕੇ ਪੁਲਸ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਕਿਸੇ ਨੇ ਬੁੱਤ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦਾ ਨਿੱਜੀ ਰੂਪ ਤੋਂ ਬਚਾਅ ਕਰਨਗੇ। ਵਾਜ਼ ਇਸ ਸੀਟ ਤੋਂ ਪਿਛਲੇ ਸਾਲ ਤੱਕ ਸਾਂਸਦ ਸਨ ਵਾਜ਼ ਨੇ ਕਿਹਾ ਕਿ ਲੈਸਟਰ ਅਤੇ ਲੰਡਨ ਵਿਚ ਗਾਂਧੀ ਦੇ ਬੁੱਤ ਸ਼ਾਂਤੀ, ਸਦਭਾਵ ਅਤੇ ਅਹਿੰਸਾ ਦੇ ਪ੍ਰਤੀਕ ਹਨ। ਉਹ ਇਤਿਹਾਸ ਵਿਚ ਸ਼ਾਂਤੀ ਕਾਇਮ ਕਰਨ ਵਾਲੇ ਮਹਾਨ ਲੋਕਾਂ ਵਿਚੋਂ ਇਕ ਸਨ। 11 ਸਾਲ ਪਹਿਲਾਂ ਗਾਂਧੀ ਦੇ ਬੁੱਤ ਦਾ ਤੱਤਕਾਲੀ ਗ੍ਰਹਿ ਮੰਤਰੀ ਅਲਾਨ ਜਾਨਸਨ ਨੇ ਕੀਤਾ ਸੀ ਉਦੋਂ ਉਸ ਵੇਲੇ ਵਾਜ਼ ਵੀ ਮੌਜੂਦ ਸਨ। ਲੈਸਟਰ ਤੋਂ ਗਾਂਧੀ ਦਾ ਬੁੱਤ ਹਟਾਉਣ ਨਾਂ ਦੀ ਅਰਜ਼ੀ ਵਿਚ ਗਾਂਧੀ ‘ਤੇ ਤਮਾਮ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਬੁੱਤ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।

Previous articleਕੁਰਸੀ, ਚੌਧਰ, ਸ਼ੋਹਰਤ, ਜ਼ੁੰਮੇਵਾਰੀ ਤੇ ਸੇਵਾ
Next articleਫ਼ਸਲਾਂ ਦੇ ਸਮਰਥਨ ਮੁੱਲ ਕਾਰਨ ਡੂੰਘਾ ਆਰਥਿਕ ਸੰਕਟ ਖੜਾ ਹੋ ਸਕਦੈ: ਗਡਕਰੀ