ਯੂ.ਕੇ:ਸਕਾਟਲੈਂਡ ‘ਚ ਕੋਰੋਨਾ ਵਾਇਰਸ ਕੇਸ ਦੁਬਾਰਾ ਵਧੇ

ਲੰਡਨ  (ਰਾਜਵੀਰ ਸਮਰਾ) (ਸਮਾਜ ਵੀਕਲੀ) – ਸਕਾਟਲੈਂਡ ‘ਚ ਪਿਛਲੇ 24 ਘੰਟਿਆਂ ‘ਚ ਕੁੱਲ 123 ਅਤੇ ਬੀਤੀ ਰਾਤ 78 ਨਵੇਂ ਕੇਸ ਆਏ ਹਨ, 16 ਮਈ ਤੋਂ ਕਰੀਬ ਤਿੰਨ ਮਹੀਨਿਆਂ ਬਾਅਦ ਇਕੋ ਦਿਨ ਇੰਨੇ ਕੇਸ ਆਏ ਹਨ¢ ਇਸ ਦੇ ਨਾਲ ਹੀ ਸਕਾਟਲੈਂਡ ‘ਚ ਕੁੱਲ ਪਾਜ਼ੀਟਿਵ ਕੋਰੋਨਾ ਕੇਸਾਂ ਦੀ ਗਿਣਤੀ 15096 ਹੋ ਗਈ ਹੈ ਅਤੇ 246 ਕੋਰੋਨਾ ਮਰੀਜ਼ ਹਸਪਤਾਲ ‘ਚ ਜੇਰੇ ਇਲਾਜ ਹਨ,ਸਕਾਟਲੈਂਡ ਦੀ ਪਹਿਲੀ ਮੰਤਰੀ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ 31 ਅਗਸਤ ਤੋਂ ਜਿੰਮ, ਸਿਨੇਮਾ ਤੇ ਇਨਡੋਰ ਸਟੇਡੀਅਮ ਖੋਲ੍ਹਣ ਬਾਰੇ ਸੋਚ ਰਹੇ ਸੀ, ਪਰ ਨਵੇਂ ਕੇਸ ਇੰਝ ਹੀ ਆਉਂਦੇ ਰਹੇ ਤਾਂ ਸਾਨੂੰ ਦੁਬਾਰਾ ਸੋਚਣਾ ਪਵੇਗਾ |

Previous article‘Serial offender’ Haryana IGP suspended
Next articleIIW Celebrates 74thIndian Independence Day with a patriotic musical evening and Ladies Cricket