ਯੂ ਐਸ ਏ ਦੇ ਉੱਘੇ ਪ੍ਰਮੋਟਰ ਅਮਰਜੀਤ ਬੰਟੀ ਦਾ ਮੰਗਲ ਹਠੂਰ ਵਲੋਂ ਨਿੱਘਾ ਸਵਾਗਤ

ਯੂ ਐਸ ਏ ਦੇ ਉੁਘੇ ਪ੍ਰਮੋਟਰ ਅਮਰਜੀਤ ਸਿੰਘ ਬੰਟੀ ਦਾ ਪੰਜਾਬ ਜਲੰਧਰ ਪੁੱਜਣ ਤੇ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਭਰਵਾਂ ਸਵਾਗਤ ਕਰਦੇ ਹੋਏ ਨਾਲ ਹਨ ਦਵਿੰਦਰ ਸਿੰਘ ਯੂ ਕੇ । (ਫੋਟੋ ਚੁੰਬਰ)
ਸ਼ਾਮਚੁਰਾਸੀ, (ਚੁੰਬਰ) – ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਅਲੰਬਦਾਰ ਪ੍ਰਵਾਸੀ ਭਾਰਤੀ ਯੂ ਐਸ ਏ ਦੇ ਉੁਘੇ ਪ੍ਰਮੋਟਰ ਅਮਰਜੀਤ ਸਿੰਘ ਬੰਟੀ ਦਾ ਪੰਜਾਬ ਜਲੰਧਰ ਪੁੱਜਣ ਤੇ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੰਗਲ ਹਠੂਰ ਨੇ ਦੱਸਿਆ ਕਿ ਅਮਰਜੀਤ ਸਿੰਘ ਬੰਟੀ ਯੂ ਐਸ ਦੇ ਪ੍ਰਸਿੱਧ ਪੰਜਾਬੀ ਸਾਹਿਤ ਅਤੇ ਲੋਕ ਕਲਾਵਾਂ ਨੂੰ ਪ੍ਰਫੁੱਲਤ ਕਰਨ ਵਾਲੇ ਪੰਜਾਬੀ ਸੂਰਮੇ ਹਨ, ਜਿੰਨ੍ਹਾਂ ਨੇ ਵਿਦੇਸ਼ ਦੀ ਧਰਤੀ ਤੇ ਅਨੇਕਾਂ ਹੀ ਸੁਪਰਹਿੱਟ ਸੱਭਿਆਚਾਰਕ ਮੇਲੇ ਕਰਵਾ ਕੇ ਵਿਦੇਸ਼ ਵਿਚ ਵੱਸਦੇ ਪੰਜਾਬੀਆਂ ਨੂੰ ਮਾਂ ਬੋਲੀ ਨਾਲ ਜੋੜਿਆ ਹੈ। ਇਸ ਮੌਕੇ ਦਵਿੰਦਰ ਸਿੰਘ ਯੂ ਕੇ ਵੀ ਹਾਜ਼ਰ ਸਨ। ਮੰਗਲ ਹਠੂਰ ਵਲੋਂ ਇਸ ਮੌਕੇ ਆਪਣੀ ਲਿਖੀ ਕਿਤਾਬ ‘ਤਸਵੀਰ’ ਵੀ ਉਕਤ ਮਹਿਮਾਨਾਂ ਨੂੰ ਭੇਟ ਕੀਤੀ ਗਈ। ਹਠੂਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੇ ਲਿਖੇ ਅਨੇਕਾਂ ਗੀਤ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਹੈਰੀ ਸੰਧੂ, ਰਵਿੰਦਰ ਗਰੇਵਾਲ ਦੀ ਅਵਾਜ਼ ਵਿਚ ਪੇਸ਼ ਕੀਤੇ ਜਾਣਗੇ।

Previous articleਰੰਜਨਾ ਰੰਝਪਾਲ ਢਿੱਲੋਂ ਅਤੇ ਕਮਲ ਤੱਲ੍ਹਣ ਲੈ ਹਾਜਰ ਹੋਏ ‘ਸ਼ੇਰਾਂ ਦਾ ਪਟਾਕਾ’
Next articleHumanitarian catastrophe in Yemen