ਯੂਕੇ: ਬਿਰਧ ਸਿੱਖ ਵਿਧਵਾ ਨੂੰ ਡਿਪੋਰਟ ਕਰਨ ਦਾ ਵਿਰੋਧ

ਲੰਡਨ (ਸਮਾਜ ਵੀਕਲੀ):ਯੂਕੇ ਤੋਂ ਡਿਪੋਰਟ ਕੀਤੀ ਜਾ ਰਹੀ ਇਕ ਬਿਰਧ ਸਿੱਖ ਔਰਤ ਦੇ ਹੱਕ ਵਿਚ ਹਜ਼ਾਰਾਂ ਲੋਕ ਨਿੱਤਰੇ ਹਨ। ਕਰੀਬ 62 ਹਜ਼ਾਰ ਲੋਕਾਂ ਨੇ ਗੁਰਮੀਤ ਕੌਰ ਸਹੋਤਾ (75) ਦੇ ਹੱਕ ਵਿਚ ਆਨਲਾਈਨ ਪਟੀਸ਼ਨ ਉਤੇ ਦਸਤਖ਼ਤ ਕੀਤੇ ਹਨ। ਗੁਰਮੀਤ ਕੌਰ ਵਿਧਵਾ ਹੈ ਤੇ ਇੰਗਲੈਂਡ ਵਿਚ ਦਸ ਸਾਲ ਤੋਂ ਰਹਿ ਰਹੀ ਹੈ। ਉਸ ਨੇ ਉੱਥੇ ਘਰ ਵੀ ਉਸਾਰ ਲਿਆ ਹੈ।

ਲੋਕ ਉਸ ਨੂੰ ਭਾਰਤ ਵਾਪਸ ਨਾ ਭੇਜਣ ਦੀ ਮੰਗ ਕਰ ਰਹੇ ਹਨ। ਉਹ 2009 ਵਿਚ ਯੂਕੇ ਆਈ ਸੀ ਤੇ ਵੈਸਟ ਮਿਡਲੈਂਡਜ਼ ਦੇ ਸਮੈਥਵਿਕ ਵਿਚ ਰਹਿ ਰਹੀ ਹੈ। ਪਰਵਾਸੀ ਵਜੋਂ ਉਸ ਕੋਲ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹੈ। ਯੂਕੇ ਵੀਜ਼ਾ ਤੇ ਆਵਾਸ ਨੇਮਾਂ ਮੁਤਾਬਕ ਸਹੋਤਾ ਨੂੰ ਵਾਪਸ ਭੇਜੇ ਜਾਣ ਦੀ ਕਾਫ਼ੀ ਸੰਭਾਵਨਾ ਹੈ। ਹਾਲਾਂਕਿ ਭਾਰਤ ਵਿਚ ਉਸ ਦਾ ਕੋਈ ਪਰਿਵਾਰ ਨਹੀਂ ਹੈ। ਇਸ ਲਈ ਸਥਾਨਕ ਲੋਕ ਉਸ ਨੂੰ ਇੰਗਲੈਂਡ ਵਿਚ ਹੀ ਰਹਿਣ ਦੇਣ ਦੀ ਮੰਗ ਕਰ ਰਹੇ ਹਨ। ਉਸ ਦੇ ਹੱਕ ਵਿਚ ‘ਚੇਂਜ.ਔਰਗ’ ਉਤੇ ਪਟੀਸ਼ਨ ਪਾਈ ਗਈ ਹੈ।

Previous articleਸ਼੍ਰੋਮਣੀ ਕਮੇਟੀ ਸਥਾਪਨਾ ਸ਼ਤਾਬਦੀ: ਅਕਾਲ ਤਖ਼ਤ ਵਿਖੇ ਅਖੰਡ ਪਾਠ ਆਰੰਭ
Next articleਟਰੰਪ ਨੂੰ ਹੁਣ ਹਾਰ ਮੰਨ ਲੈਣੀ ਚਾਹੀਦੀ ਹੈ: ਓਬਾਮਾ