ਯੁਵਰਾਜ ਹੰਸ ਅਤੇ ਮਾਨਸੀ ਬਣਨ ਜਾ ਰਹੇ ਹਨ ਮਾਤਾ ਪਿਤਾ

ਜਲੰਧਰ (ਹਰਜਿੰਦਰ ਛਾਬੜਾ)– ਪਾਲੀਵੁਡ ਦੇ ਅਜਿਹੇ ਕਈ ਸਿਤਾਰੇ ਹਨ ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਦੱਸ ਦੇਈਏ ਕਿ ਸੂਫੀ-ਪੰਜਾਬੀ ਗਾਇਕ ਹੰਸਰਾਜ ਹੰਸ ਦੇ ਬੇਟੇ ਯੁਵਰਾਜ ਹੰਸ ਅਤੇ ਨੂੰਹ ਮਾਨਸੀ ਸ਼ਰਮਾ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਦਸਤਕ ਦੇਣ ਵਾਲੀ ਹੈ। 21 ਫਰਵਰੀ 2019 ‘ਚ ਵਿਆਹ ਦੇ ਬੰਧਨ ‘ਚ ਬੱਝੀ ਇਹ ਜੋੜੀ ਛੇਤੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ।
                       ਬੀਤੇ ਦਿਨ ਜਿੱਥੇ ਯੁਵਰਾਜ ਹੰਸ ਨੇ ਇਸ ਖ਼ਬਰ ਤੇ ਮੋਹਰ ਲਗਾ ਦਿੱਤੀ ਸੀ ਕਿ ਉਨ੍ਹਾਂ ਦੇ ਘਰ ਛੇਤੀ ਹੀ ਗੁੱਡ ਨਿਊਜ਼ ਆਉਣ ਵਾਲੀ ਹੈ, ਉੱਥੇ ਹੀ ਹੁਣ ਮਾਨਸੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਿਖਾਈ ਦੇ ਰਹੇ ਹਨ। ਜਲੰਧਰ ‘ਚ ਹੋਏ ਬੇਬੀ ਸ਼ਾਵਰ ਦੀ ਪਾਰਟੀ ਦਾ ਥੀਮ ਗੁਲਾਬੀ ਰੰਗ ਰੱਖਿਆ ਗਿਆ ਹੈ । ਕੇਕ ਤੋਂ ਲੈ ਕੇ ਗੁਲਾਬੀ ਰੰਗ ਦੇ ਗੁਬਾਰਿਆਂ ਤੱਕ ਸਭ ਕੁਝ ਗੁਲਾਬੀ ਦਿਖਾਈ ਦੇ ਰਿਹਾ ਹੈ। ਇੱਥੋਂ ਤੱਕ ਕਿ ਯੁਵਰਾਜ ਹੰਸ ਤੇ ਮਾਨਸੀ ਨੇ ਡ੍ਰੈੱਸ ਤੱਕ ਗੁਲਾਬੀ ਪਹਿਨੀ ਹੋਈ ਹੈ।
                  ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਪਿਛਲੇ ਸਾਲ ਫਰਵਰੀ ਮਹੀਨੇ ‘ਚ ਵਿਆਹ ਕੀਤਾ ਸੀ।  ਦੋਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ। ਇਸ ਵਿਆਹ ‘ਚ ਦੋਵੇਂ ਪਰਿਵਾਰਾਂ ਦੇ ਮੈਬਰਾਂ ਤੋਂ ਇਲਾਵਾ ਖਾਸ ਰਿਸ਼ਤੇਦਾਰ ਸ਼ਾਮਿਲ ਹੋਏ ਸਨ। ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੰਜਾਬੀ ਕਲਾਕਾਰਾਂ ਨੇ ਵੀ ਖੂਬ ਰੌਣਕਾਂ ਲਗਾਈਆਂ ਸੀ।
ਯੁਵਰਾਜ ਹੰਸ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਯੁਵਰਾਜ ਹੰਸ, ਮਾਨਸੀ ਨਾਲ ‘ਪਰਿੰਦੇ’ ਫ਼ਿਲਮ ‘ਚ ਵੀ ਨਜ਼ਰ ਆਉਣਗੇ। ਯੁਵਰਾਜ ਦੀ ਗਾਇਕੀ ਤੇ ਅਦਾਕਾਰੀ ਦੋਨਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਯੁਵਰਾਜ ਦੀ ਸੋਸ਼ਲ ਮੀਡੀਆ ‘ਤੇ ਕਾਫੀ ਫੈਨ ਫਾਲੋਇੰਗ ਹੈ।
Previous articleBhim Army chief Chandrashekhar forms Azad Samaj Party
Next articleAll England: Tai wins 3rd title, Axelsen his 1st