ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਨੇ ਅਨੋਖੇ ਢੰਗ ਨਾਲ ਮਨਾਇਆ ਗੁਰਪੁਰਬ

ਕੈਪਸ਼ਨ- ਸੁਲਤਾਨਪੁਰ ਲੋਧੀ ਵਿਖੇ ਗੁਰਪੁਰਬ ਮੌਕੇ ਸੇਵਾ ਕਰਦੇ ਹੋਏ ਯੂਥ ਕਲੱਬਾਂ ਦੇ ਵਲੰਟੀਅਰ।

ਵਲੰਟੀਅਰਾਂ ਵਲੋਂ 10,000 ਮਾਸਕ, 7000 ਜਾਗਰੂਕਤਾ ਪੈਫਲੈਂਟ ਅਤੇ 5000 ਕਾਗਜ ਦੇ ਲਿਫਾਫੇ ਵੰਡੇ

 

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਦਰ ਕਪੂਰਥਲਾ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਸਮਰਪਿਤ ਜਾਗਰੂਕਤਾ ਅਭਿਆਨ ਚਲਾਇਆ ਗਿਆ, ਜਿਸ ਤਹਿਤ ਮੇਲੇ ਵਿੱਚ ਆਈਆ ਸੰਗਤਾਂ ਨੂੰ ਵਲੰਟੀਅਰਾਂ ਵਲੋਂ 10,000 ਮਾਸਕ, 7000 ਜਾਗਰੂਕਤਾ ਪੈਫਲੈਂਟ ਅਤੇ 5000 ਕਾਗਜ ਦੇ ਲਿਫਾਫੇ ਵੰਡੇ ਗਏ।

ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਕਪੂਰਥਲਾ ਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੇ ਜਿਲਾ ਯੂਥ ਕੋਆਡੀਨੇਟਰ ਮਿਸ ਸਵਾਤੀ ਕੁਮਾਰੀ ਨੇ ਕਿਹਾ ਕਿ ਵਲੰਟੀਅਰਾਂ ਦੇ ਸਹਿਯੋਗ ਸਦਕਾ ਹੀ ਅਸੀਂ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਏ ਹਾਂ। ਉਨਾਂ ਕਿਹਾ ਕਿ ਕੁੱਲ 4 ਟੀਮਾਂ ਬਣਾਈਆਂ ਗਈਆ ਜਿਹਨਾਂ ਵਿੱਚੋ ਇੱਕ ਟੀਮ ਵਲੋਂ ਆਈਆਂ ਸੰਗਤਾਂ ਨੂੰ ਕੋਵਿਡ-19

ਜਾਗਰੁਕਤਾ ਨਾਲ ਸਬੰਧਿਤ ਪੈਫਲੈਂਟ ਵੰਡੇ ਗਏ। ਵੱਖ- ਟੀਮਾਂ ਵਲੋਂ ਮੇਲੇ ਵਿੱਚ ਲਗੀਆਂ ਦੁਕਾਨਾਂ ਵਾਲਿਆਂ  ਨੂੰ 5000 ਤੋਂ ਵੱਧ ਅਖਬਾਰਾਂ ਦੇ ਬਣਾਏ ਹੋਏ ਲਿਫਾਫੇ ਵੰਡੇ ਤਾਂ ਜੋ ਸ਼ਹਿਰ ਨੂੰ ਪਲਾਸਟਿਕ ਮੁਕਤ ਰਖਿਆ ਜਾ ਸਕੇ।

ਇਸ ਤੋਂ ਇਲਾਵਾ ਲੋਕਾਂ ਨੂੰ ਨਸ਼ੇ ਤੋਂ ਬਚਣ ਲਈ ਸਟਿਕਰ ਵੰਡੇ ਗਏ। ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਆਪਣੀਆਂ ਸੇਵਾਵਾਂ ਨੂੰ ਲੋਕਾਂ ਤੱਕ ਪੁਚਾਉਣ ਅਤੇ  ਜਾਗਰੂਕਤਾ ਪੋਸਟਰ ਵੰਡਣ ਲਈ ਬਕਾਇਦਾ ਤੌਰ ਤੇ ਇੱਕ ਬੂਥ ਵੀ ਲਗਾਇਆ ਗਿਆ ਸੀ ਜਿਸ ਵਿੱਚ ਸਾਰਾ ਦਿਨ ਵਲੰਟੀਅਰ  ਮੌਜੂਦ ਰਹੇ।

 ਇਸ ਮੌਕੇ ਤੇ ਯੁਵਕ ਸੇਵਾਂਵਾਂ ਕਲੱਬ ਬੂਲਪੁਰ ਦੇ ਪ੍ਰਧਾਨ ਗੁਰਸੇਵਕ ਸਿੰਘ ਅਤੇ ਕੱਲਬ ਮੈਬਰ, ਯੁਵਕ ਸੇਵਾਵਾਂ ਕਲੱਬ ਸਰਦੁਲਾਪੁਰ ਦੇ ਪ੍ਰਧਾਨ ਚਰਨਜੀਤ ਗਿੱਲ ਅਤੇ ਕੱਲਬ ਮੈਬਰ, ਯੁਵਕ ਸੇਵਾਵਾਂ ਕਲੱਬ ਪਿੰਡ ਸੈਂਚ ਦੇ ਪ੍ਰਧਾਨ ਸੰਦੀਪ ਸਿੰਘ ਅਤੇ ਕੱਲਬ ਮੈਬਰ, ਕੇਵਲ ਸਿੰਘ ਨੰਬਰਦਾਰ,ਆਈ ਟੀ ਸੀ ਤੋਂ ਸ਼ਰਮਾ ਅਤੇ ਉਹਨਾਂ ਦੀ ਟੀਮ ਸੌਰਵ, ਸ਼ਰਨਜੀਤ ਸਿੰਘ, ਅਮਰਜੀਤ ਸਿੰਘ, ਵਿਕਾਸ ਵੀ ਮੌਜੂਦ ਸਨ।

Previous articleਗਜ਼ਲ਼
Next article“ਧਰਤੀ ਪੰਜਾਬ ਦੀ”