ਮੱਧ ਪ੍ਰਦੇਸ਼ ’ਚ ਵਿਭਾਗਾਂ ਦੀ ਵੰਡ

ਭੋਪਾਲ (ਸਮਾਜਵੀਕਲੀ) :  ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਚੌਹਾਨ ਨੇ 11 ਦਿਨਾਂ ਦੀ ਲੰਮੀ ਉਡੀਕ ਮਗਰੋਂ ਅੱਜ ਆਪਣੇ ਨਵੇਂ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਪਾਰਟੀ ਦੇ ਨਵੇਂ ਸਿਤਾਰੇ ਜਿਓਤਿਰਾਦਿੱਤਿਆ ਸਿੰਧੀਆ ਨਵੇਂ ਮੰਤਰੀ ਮੰਡਲ ਵਿੱਚ ਆਪਣੇ ਹਮਾਇਤੀ ਮੰਤਰੀਆਂ ਲਈ ਅਹਿਮ ਵਿਭਾਗ ਲੈਣ ਵਿੱਚ ਸਫ਼ਲ ਰਹੇ ਹਨ।

ਚੌਹਾਨ ਨੇ 2 ਜੁਲਾਈ ਨੂੰ ਆਪਣੀ ਵਜ਼ਾਰਤ ਵਿੱਚ 28 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਸੀ। ਇਨ੍ਹਾਂ ਵਿੱਚ 20 ਕੋਲ ਕੈਬਨਿਟ ਰੈਂਕ ਜਦੋਂਕਿ ਅੱਠ ਮੰਤਰੀਆਂ ਕੋਲ ਰਾਜ ਮੰਤਰੀ ਦਾ ਦਰਜਾ ਹੈ। ਸਿੰਧੀਆ ਦੇ ਸਿਖਰਲੇ ਵਫ਼ਾਦਾਰ ਤੁਲਸੀ ਸਿਲਾਵਤ ਕੋਲ ਪਾਣੀ ਵਸੀਲਾ ਵਿਭਾਗ ਰਹੇਗਾ ਜਦੋਂਕਿ ਸਿੰਧੀਆ ਖੇਮਾ ਮਾਲੀਆ, ਟਰਾਂਸਪੋਰਟ, ਸਿਹਤ, ਮਹਿਲਾ ਤੇ ਬਾਲ ਵਿਕਾਸ, ਸਨਅਤਾਂ, ਖੁਰਾਕ ਤੇ ਸਿਵਲ ਸਪਲਾਈਜ਼ ਤੇ ਜਨਤਕ ਸਿਹਤ ਇੰਜਨੀਅਰਿੰਗ ਜਿਹੇ ਵਿਭਾਗ ਲੈਣ ਵਿੱਚ ਸਫ਼ਲ ਰਿਹਾ ਹੈ। ਭਾਜਪਾ ਨੇ ਗ੍ਰਹਿ, ਵਿੱਤ, ਸ਼ਹਿਰੀ ਪ੍ਰਸ਼ਾਸਨ, ਪਬਲਿਕ ਵਰਕਜ਼, ਖੇਤੀ, ਸਹਿਕਾਰੀ, ਉੱਚ ਤੇ ਤਕਨੀਕੀ ਸਿੱਖਿਆ, ਖਣਜ ਸਰੋਤਾਂ ਤੇ ਜੰਗਲਾਤ ਜਿਹੇ ਮਹਿਕਮੇ ਆਪਣੇ ਕੋਲ ਹੀ ਰੱਖੇ ਹਨ।

Previous articleਅਦਾਕਾਰ ਅਮਿਤ ਸਾਧ ਦਾ ਨਮੂਨਾ ਆਇਆ ਨੈਗੇਟਿਵ
Next articleਪੱਛਮੀ ਬੰਗਾਲ ’ਚ ਭਾਜਪਾ ਵਿਧਾਇਕ ਦੀ ਲਾਸ਼ ਲਟਕਦੀ ਮਿਲੀ