ਮਜ਼ਦੂਰਾਂ ਦੇ ਦਰਦ ਨੂੰ ਰੂਪਮਾਨ ਕਰੇਗਾ ਮਲਕੀਤ ਬੰਬੇਲੀ ਦਾ ਟਰੈਕ ‘ਮਜ਼ਦੂਰ’

ਫੋਟੋ : - ਮਲਕੀਤ ਬੰਬੇਲੀ ਦੇ ਸਿੰਗਲ ਟਰੈਕ 'ਮਜ਼ਦੂਰ' ਦਾ ਪੋਸਟਰ।

ਈਵਨਿੰਗ ਏਟੀਫੌਰ ਬੁਲੇਟਿੰਨ (ਚੁੰਬਰ) (ਸਮਾਜ ਵੀਕਲੀ) – ਮਿਸ਼ਨਰੀ ਗਾਇਕ ਮਲਕੀਤ ਬੰਬੇਲੀ ਦਾ ਸਿੰਗਲ ਟਰੈਕ ‘ਮਜ਼ਦੂਰ’ ਦੇਸ਼ ਦੇ ਮਜ਼ਦੂਰਾਂ ਦੀ ਹਾਲਤ ਨੂੰ ਬਿਆਨ ਕਰੇਗਾ। ਇਸ ਟਰੈਕ ਨੂੰ ਸਾਊਂਡ ਵੇਵਜ਼ ਮਿਊਜਿਕ ਕੰਪਨੀ ਅਤੇ ਪਵਨ ਮਾਹੀ ਯੂ ਐਸ ਏ ਨੇ ਰਿਲੀਜ਼ ਕੀਤਾ ਹੈ।

ਜਿਸ ਦਾ ਸ਼ੋਸ਼ਲ ਮੀਡੀਆ ਤੇ ਅੱਜ ਕੱਲ ਕਾਫ਼ੀ ਚਰਚਾ ਹੈ। ਮਲਕੀਤ ਬੰਬੇਲੀ ਇਸ ਤੋਂ ਪਹਿਲਾਂ ਵੀ ਕਈ ਮਿਸ਼ਨਰੀ ਟਰੈਕ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਇਸ ਟਰੈਕ ਦੇ ਲੇਖਕ ਪਵਨ ਮਾਹੀ ਯੂ ਐਸ ਏ ਹਨ, ਜਦ ਕਿ ਸੰਗੀਤ ਅਮਰੀਕ ਸਿੰਘ ਦਾ ਹੈ। ਜੱਸੀ ਆਰਟਸ ਵਲੋਂ ਤਿਆਰ ਪੋਸਟਰ ਪਬਲੀਸਿਟੀ ਵਿਚ ਭਰਪੂਰ ਯੋਗਦਾਨ ਪਾ ਰਿਹਾ ਹੈ। ਇਸ ਟਰੈਕ ਦੇ ਪ੍ਰੋਡਿਊਸਰ ਰਣਜੀਤ ਮਾਹੀ ਹਨ।

Previous articleਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਲਾਭ ਹੀਰਾ ਪੇਸ਼ ਕਰ ਰਿਹਾ ਟਰੈਕ ‘ਬੰਦੇ ਦੋਗਲੇ’
Next articleJ&K reports 615 new cases, tally nears 18,000