ਮੌਨਸੂਨ ਉੱਤਰ ਭਾਰਤ ’ਚ 25-26 ਜੂਨ ਤਕ ਦੇੇਵੇਗੀ ਦਸਤਕ

ਨਵੀਂ ਦਿੱਲੀ(ਸਮਾਜਵੀਕਲੀ) :   ਦੱਖਣ ਪੱਛਮੀ ਮੌਨਸੂਨ ਗੁਜਰਾਤ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਪਹੁੰਚ ਗਈ ਹੈ। ਮੌਸਮ ਵਿਭਾਗ ਨੇ ਅੱਜ ਕਿਹਾ ਕਿ ਮੌਨਸੂਨ ਦੀ ਰਫ਼ਤਾਰ ਨੂੰ ਵੇਖਦਿਆਂ ਦਿੱਲੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਅਗਾਊਂ ਦਸਤਕ ਦੇ ਸਕਦੀ ਹੈ। ਉਧਰ ਸਕਾਈਮੇਟ ਮੁਤਾਬਕ ਮੌਨਸੂਨ 25-26 ਜੂਨ ਨੂੰ ਦਿੱਲੀ ਪੁੱਜਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਤੋਂ ਚਾਰ ਦਿਨਾਂ ਵਿੱਚ ਉੱਤਰ ਪੱਛਮੀ ਭਾਰਤ ਸਮੇਤ ਪਹਾੜਾਂ ’ਚ ਮੌਸਮ ਖੁਸ਼ਕ ਤੇ ਗਰਮ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਮੀਂਹ ਕਰਕੇ ਊੱਤਰਾਖੰਡ, ਹਿਮਾਚਲ ਪ੍ਰਦੇਸ਼, ਦਿੱਲੀ, ਪੰਜਾਬ ਤੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਮੌਨਸੂਨ ਦੇ 25-26 ਜੂਨ ਤਕ ਪੁੱਜਣ ਦੀ ਉਮੀਦ ਹੈ। ਉਂਜ ਮੌਸਮ ਮਾਹਿਰਾਂ ਨੇ ਖੇਤਰ ਵਿੱਚ ਮੌਨਸੂਨ ਦੇ 27 ਜੂਨ ਤਕ ਪੁੱਜਣ ਦੀ ਭਵਿੱਖਬਾਣੀ ਕੀਤੀ ਹੋਈ ਹੈ।

Previous articleਪੀਸੀਪੀਐੱਨਡੀਟੀ: ਸੁਪਰੀਮ ਕੋਰਟ ਵੱਲੋਂ ਕੇਂਦਰੀ ਨੋਟੀਫਿਕੇਸ਼ਨ ਉੱਤੇ ਰੋਕ ਲਾਉਣ ਤੋਂ ਇਨਕਾਰ
Next articleਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਧਿਕਾਰੀ ਲਾਪਤਾ