ਮੋਸ਼ੀਜ਼ੁਕੀ ਨੇ ਇਤਿਹਾਸ ਸਿਰਜਿਆ

ਲੰਡਨ: ਸ਼ਿਨਤਾਰੋ ਮੋਸ਼ੀਜ਼ੁਕੀ ਨੇ ਅੱਜ ਇੱਥੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਜੂਨੀਅਰ ਵਰਗ ਦੇ ਫਾਈਨਲ ਵਿੱਚ ਸਪੇਨ ਦੇ ਕਾਰਲੋਸ ਗਿਮੈਨੋ ਵਾਲੈਰੋ ਨੂੰ ਹਰਾ ਕੇ ਮੁੰਡਿਆਂ ਦਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲਾ ਪਹਿਲਾ ਜਾਪਾਨੀ ਖਿਡਾਰੀ ਬਣਿਆ। ਘਾਹ ਵਾਲੇ ਕੋਰਟ ’ਤੇ ਆਪਣਾ ਤੀਜਾ ਟੂਰਨਾਮੈਂਟ ਖੇਡ ਰਹੇ 16 ਸਾਲ ਦੇ ਮੋਸ਼ੀਜ਼ੁਕੀ ਨੇ ਇਸ ਇਕਪਾਸੜ ਮੁਕਾਬਲੇ ਨੂੰ 6-3, 6-2 ਨਾਲ ਆਪਣੇ ਨਾਮ ਕੀਤਾ। ਕੁੜੀਆਂ ਦੇ ਵਰਗ ਵਿੱਚ ਜਾਪਾਨ ਦੀ ਕਾਜ਼ੁਕੋ ਸਾਵਮਾਤਸੁ ਨੇ 1969 ਵਿੱਚ ਇਹ ਖ਼ਿਤਾਬ ਜਿੱਤਿਆ ਸੀ। 2014 ਯੂਐਸ ਓਪਨ ਫਾਈਨਲਿਸਟ ਜਾਪਾਨੀ ਖਿਡਾਰੀ ਕੇਈ ਨਿਸ਼ੀਕੇਰੀ ਨੇ ਮੋਸ਼ੀਜ਼ੁਕੀ ਦੀ ਇਸ ਪ੍ਰਾਪਤੀ ਦੀ ਪ੍ਰਸ਼ੰੰਸਾ ਕੀਤੀ।

Previous articleਜੋਕੋਵਿਚ ਪੰਜਵੀਂ ਵਾਰ ਬਣਿਆ ਚੈਂਪੀਅਨ
Next articleਵਿਨੇਸ਼ ਫੋਗਾਟ ਨੂੰ ਕੁਸ਼ਤੀ ਵਿੱਚ ਸੋਨ ਤਗ਼ਮਾ