ਮੋਦੀ ਸਰਕਾਰ ਦੀਆਂ ਵੰਡ-ਪਾਊ ਨੀਤੀਆਂ ਖਿਲਾਫ਼ ਇੰਗਲੈਂਡ ਵਿਚ ਭਾਰੀ ਮੁਜਾਹਰਾ

ਬਰਮਿੰਘਮ : 11 ਜਨਵਰੀ 2020 ਨੂੰ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ ਭਾਰਤੀ ਹਾਈ ਕਮਿਸ਼ਨ ਦੇ ਦਫਤਰ ਦੇ ਸਾਹਮਣੇ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸਬੰਧੀ ਕਨੂੰਨ, ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਸ਼ਿਪ ਖਿਲਾਫ਼ ਵਰ੍ਹਦੇ ਮੀਂਹ ਅਤੇ ਕੜਕਦੀ ਸਰਦੀ ਦੇ ਬਾਵਜੂਦ ਲੋਕਾਂ ਦੇ ਭਾਰੀ ਇਕੱਠ ਨੇ ਮੁਜਾਹਰਾ ਕੀਤਾ ਅਤੇ ਇਹਨਾਂ ਕਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ ।

ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ CAA ਅਤੇ NRC ਨੂੰ ਸੰਵਿਧਾਨ ਦੀ ਧਰਮ ਨਿਰਪੱਖਤਾ ਦੀ ਮੂਲ ਭਾਵਨਾ ਦੇ ਖਿਲਾਫ਼ ਹਨ । ਇਕੱਠ ਨੇ ਸਰਕਾਰ ਨੂੰ ਧਰਮ ਨਿਰਪੱਖ ਸੰਵਿਧਾਨ ਨਾਲ ਛੇੜ-ਛਾੜ ਕਰਨ ਤੋਂ ਪਰਹੇਜ ਕਰਨ ਦੀ ਚੇਤਾਵਨੀ ਦਿੱਤੀ ।

ਬੁਲਾਰਿਆਂ ਨੇ ਸਰਕਾਰ ਦੀ ਸ਼ਹਿ ਪਰਾਪਤ ਗੁੰਡਿਆਂ ਵੱਲੋਂ ਜੇ ਐਨ ਯੂ ਵਿਖੇ ਵਿਦਿਆਰਥੀਆਂ ਦੀ ਕੁੱਟ-ਮਾਰ ਅਤੇ ਭੰਨ ਤੋੜ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਅਤੇ ਵਿਦਿਆਰਥੀ ਯੂਨੀਅਨ ਜੇ ਐਨ ਯੂ ਦੇ ਮੈਂਬਰਾਂ ਨਾਲ ਖੜਨ ਦਾ ਭਰੋਸਾ ਦਿੱਤਾ । ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਭਾਰਤੀ ਮਜਦੂਰ ਸਭਾ ਗ੍ਰੇਟ ਬ੍ਰਿਟੇਨ, ਐਂਟੀ ਕਾਸਟ ਡਿਸਕਰੀਮੀਨੇਸ਼ਨ ਅਲਾਇਂਸ, ਗੁਰੂ ਰਵਿਦਾਸ ਭਵਨ ਹੈਂਡਜ਼ਵਰਥ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ, ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬ੍ਰਿਟੇਨ ( ਤਰਕਸ਼ੀਲ ), ਗੁਰੂ ਰਵਿਦਾਸ ਸਭਾ ਡਰਬੀ, ਸਟੈਂਡ ਅੱਪ ਟੂ ਰੇਸਿਜ਼ਮ, ਡਾ ਅੰਬੇਡਕਰ ਬੁਧਿਸਟ ਆਰਗੇਨਾਈਜੇਸ਼ਨ ਬਰਮਿੰਘਮ ਯੂਕੇ, ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ, ਗੁਰੂ ਅਰਜਨ ਦੇਵ ਗੁਰਦੁਆਰਾ ਡਰਬੀ ਅਤੇ ਸਾਊਥ ਏਸ਼ੀਅਨ ਅਲਾਇਂਸ ਦੇ ਬੁਲਾਰੇ ਸ਼ਾਮਿਲ ਸਨ ।

Previous articleSudanese gov’t forces retake security buildings
Next articleਅਮਰੀਕਾ ਵਿਚ ਭਾਰਤ ਦੇ ਨਵੇਂ ਰਾਜਦੂਤ ਹੋਣਗੇ ਤਰਨਜੀਤ ਸਿੰਘ ਸੰਧੂ