ਮੋਦੀ ਨੇ ਪਿਛਲੇ ਛੇ ਸਾਲਾਂ ’ਚ ਅਸੰਗਠਿਤ ਅਰਥਚਾਰੇ ਨੂੰ ਤਬਾਹ ਕੀਤਾ: ਰਾਹੁਲ ਗਾਂਧੀ

ਰਾਏਪੁਰ (ਸਮਾਜ ਵੀਕਲੀ) : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ’ਤੇ ਇਸ ਦੇ ਛੇ ਸਾਲਾਂ ਦੇ ਕਾਰਜਕਾਲ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਕਾਰੋਬਾਰੀਆਂ ਸਮੇਤ ਸਮੁੱਚੇ ਅਸੰਗਠਿਤ ਅਰਥਚਾਰੇ ਨੂੰ ਤਬਾਹ ਕਰਨ ਦੇ ਦੋਸ਼ ਲਗਾਏ। ਊਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਅਗਲੇ ਸਮੇਂ ਵਿੱਚ ਦੇਸ਼ ਰੁਜ਼ਗਾਰ ਪੈਦਾ ਕਰਨ ਦੇ ਸਮਰੱਥ ਨਹੀਂ ਹੋਵੇਗਾ।

ਇੱਥੇ ਬਣਨ ਵਾਲੇ ਛੱਤੀਸਗੜ੍ਹ ਦੇ 22 ਜ਼ਿਲ੍ਹਿਆਂ ਦੇ ਪਾਰਟੀ ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖੇ ਜਾਣ ਸਬੰਧੀ ਸਮਾਰੋਹ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਹਾਲਾਂਕਿ ਗੈਰ-ਸੰਗਠਿਤ ਅਰਥਚਾਰਾ ਦੇਸ਼ ਦੇ ਰੁਜ਼ਗਾਰ ਵਿੱਚ 90 ਫ਼ੀਸਦੀ ਨੌਕਰੀਆਂ ਪੈਦਾ ਕਰਦਾ ਹੈ ਪਰ ਮੋਦੀ ਸਰਕਾਰ ਨੇ ਨੋਟਬੰਦੀ ਤੇ ‘ਗ਼ਲਤ ਜੀਐੱਸਟੀ’ ਦੇ ਲਾਗੂ ਕਰਨ ਵਰਗੇ ਵੱਖ-ਵੱਖ ਕਦਮਾਂ ਨਾਲ ਇਸ ਨੂੰ ਤਬਾਹ ਕਰ ਦਿੱਤਾ ਹੈ। ਊਨ੍ਹਾਂ ਦੇਸ਼ ਦੀ ਭਲਾਈ ਲਈ ਸੰਗਠਿਤ ਤੇ ਗੈਰ-ਸੰਗਠਿਤ ਅਰਥਚਾਰਿਆਂ ਵਿੱਚ ਸੰਤੁਲਨ ਬਹਾਲ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਸਮਾਰੋਹ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ।

Previous articleਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਕਰੋਨਾ ਪਾਜ਼ੇਟਿਵ
Next articleਜਗਤਾਰ ਜੌਹਲ ਦੀ ਰਿਹਾਈ ਲਈ ਲੰਡਨ ਵਿੱਚ ਬੌਰਿਸ ਜੌਹਸਨ ਦੇ ਘਰ ਬਾਹਰ ਪ੍ਰਦਰਸ਼ਨ