ਮੈਸੀ ਨੇ ਰਿਕਾਰਡ 6ਵਾਂ ਫੀਫਾ ਪੁਰਸਕਾਰ ਜਿੱਤਿਆ

ਮੈਡਰਿਡ- ਆਪਣੇ ਕਲੱਬ ਅਤੇ ਦੇਸ਼ ਲਈ ਮੁਸ਼ਕਲ ਦੌਰ ਵਿੱਚ ਵੀ ਫੁਟਬਾਲ ਦੇ ਮੈਦਾਨ ਵਿੱਚ ਆਪਣੇ ਫਨ ਦਾ ਸ਼ਾਨਦਾਰ ਮੁਜਾਹਰ ਕਰਨ ਵਾਲੇ ਅਰਜਨਟੀਨਾ ਦੇ ਸਟਾਰ ਲਾਇਨਲ ਮੈਸੀ ਨੇ ਰਿਕਾਰਡ ਛੇਵੀਂ ਵਾਰ ਫੀਫਾ ਦੇ ਸਰਵੋਤਮ ਖਿਡਾਰੀ ਦਾ ਪੁਰਸਕਾਰ ਜਿੱਤਿਆ। ਪਿਛਲੇ ਸੈਸ਼ਨ ਵਿੱਚ ਬਾਰਸੀਲੋਨਾ ਦਾ ਪ੍ਰਦਰਸ਼ਨ ਔਸਤ ਰਿਹਾ, ਜਦਕਿ ਕੋਪਾ ਅਮਰੀਕਾ ਦੇ ਸੈਮੀਫਾਈਨਲ ਵਿੱਚ ਬ੍ਰਾਜ਼ੀਲ ਨੇ ਅਰਜਨਟੀਨਾ ਨੂੰ ਹਰਾ ਕੇ ਦਿੱਤਾ ਸੀ। ਇਸ ਦੇ ਬਾਵਜੂਦ ਮੈਸੀ ਦਾ ਪ੍ਰਦਰਸ਼ਨ 2019 ਵਿੱਚ ਸ਼ਾਨਦਾਰ ਰਿਹਾ। ਹੁਣ ਉਸ ਦੇ ਨਾਮ ਫੁਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਇਹ ਪੁਰਸਕਾਰ ਹੋ ਗਿਆ ਹੈ। ਉਸ ਨੇ ਪੰਜਵਾਂ ‘ਬਾਲੋਨ ਡੀ’ਓਰ’ ਪੁਰਸਕਾਰ ਚਾਰ ਸਾਲ ਪਹਿਲਾਂ ਜਿੱਤਿਆ ਸੀ। ਉਸ ਦੇ ਰਵਾਇਤੀ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਨੇ ਪੰਜ ਵਾਰ ਇਹ ਪੁਰਸਕਾਰ ਜਿੱਤਿਆ ਹੈ, ਜਦਕਿ ਜੋਹਾਨ ਕਰੱਫ, ਮਾਈਕਲ ਪਲੈਤਿਨੀ ਅਤੇ ਮਾਰਕੋ ਵਨ ਬਾਸਟਨ ਦੇ ਨਾਮ ਤਿੰਨ-ਤਿੰਨ ਪੁਰਸਕਾਰ ਦਰਜ ਹਨ। ਮੈਸੀ ਨੇ ਇਸ ਸਾਲ 54 ਮੈਚ ਖੇਡ ਕੇ 46 ਗੋਲ ਕੀਤੇ ਅਤੇ 17 ਗੋਲ ਕਰਨ ਵਿੱਚ ਸਹਾਇਤਾ ਕੀਤੀ। ਉਸ ਨੇ ਬਾਰਸੀਲੋਨਾ ਲਈ 44 ਮੈਚਾਂ ਵਿੱਚ 41 ਗੋਲ ਕੀਤੇ ਅਤੇ 15 ਵਿੱਚ ਸਹਾਇਕ ਰਿਹਾ, ਜਿਸ ਵਿੱਚ ਤਿੰਨ ਹੈਟ੍ਰਿਕਾਂ ਸ਼ਾਮਲ ਹਨ। ਬਤੌਰ ਕਪਤਾਨ ਮੈਸੀ ਨੇ ਪਹਿਲੇ ਸੈਸ਼ਨ ਵਿੱਚ ਟੀਮ ਨੂੰ ਲਗਾਤਾਰ ਤੀਜਾ ਲਾ ਲੀਗਾ ਖ਼ਿਤਾਬ ਦਿਵਾਇਆ। ਉਸ ਨੇ ਲੇਵਾਂਤੇ ਖ਼ਿਲਾਫ਼ ਫਾਈਨਲ ਵਿੱਚ ਜੇਤੂ ਗੋਲ ਵੀ ਦਾਗ਼ਿਆ।

Previous articleਐਡਮਿਰਲ ਕਰਮਬੀਰ ਵੱਲੋਂ ਜਲ ਸੈਨਾ ਲਈ ਵੱਧ ਬਜਟ ਦੀ ਲੋੜ ’ਤੇ ਜ਼ੋਰ
Next articleਭਾਰਤ ਨੇ ਦੂਜੇ ਦਿਨ 27 ਤਗ਼ਮੇ ਜਿੱਤੇ