ਮੈਂ ਖੜਾ ਹਾਂ ਚਿਰ ਤੋਂ

ਸਮਾਜ ਵੀਕਲੀ

ਮੈਂ ਖੜਾ ਹਾਂ ਚਿਰ ਤੋਂ ਤੇਰੇ ਕੋਲ ਪਿਆਰੇ,
ਬੋਲ ਦੇ ਮੂੰਹੋਂ ਦੋ ਮਿੱਠੇ ਬੋਲ ਪਿਆਰੇ।

ਤੂੰ ਬਣਾ ਲੈ ਇਸ ਨੂੰ ਵਧੀਆ ਕੰਮ ਕਰਕੇ,
ਸੁਸਤੀ ਦੇਵੇ ਜ਼ਿੰਦਗੀ ਨੂੰ ਰੋਲ ਪਿਆਰੇ।

ਚੰਗੇ ਦਿਨ ਵੀ ਆਉਣਗੇ ਜੀਵਨ ਤੇਰੇ ਵਿੱਚ,
ਮਾੜੇ ਦਿਨ ਆਇਆਂ ਤੇ ਨਾ ਤੂੰ ਡੋਲ ਪਿਆਰੇ।

ਮਿਹਨਤੀ ਦੇ ਘਰ ਹਮੇਸ਼ਾ ਰਹਿਣ ਖੁਸ਼ੀਆਂ,
ਤੇਰੇ ਘਰ ਕਿਉਂ ਗਮੀਆਂ,ਕਰ ਪੜਚੋਲ ਪਿਆਰੇ।

ਈਸ਼ਵਰ ਵਸਦਾ ਹੈ ਇਨਸਾਨਾਂ ਦੇ ਵਿੱਚ ਹੀ,
ਮੰਦਰਾਂ ਦੇ ਵਿੱਚ ਨਾ ਇਸ ਨੂੰ ਟੋਲ ਪਿਆਰੇ।

ਹੁੰਦੇ ਨੇ ਮਾਤਾ-ਪਿਤਾ ਰੱਬ ਦੇ ਬਰਾਬਰ,
ਰੱਖ ਸਦਾ ਇਹਨਾਂ ਨੂੰ ਆਪਣੇ ਕੋਲ ਪਿਆਰੇ।

ਸ਼ਾਂਤ ਹੋ ਜਾਏਗਾ ਤੇਰੇ ਦਿਲ ਦਾ ਦਰਿਆ,
ਆਪਣੇ ਦੁੱਖ-ਸੁੱਖ ਮੇਰੇ ਨਾ’ ਲੈ ਫੋਲ ਪਿਆਰੇ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਚੁੱਪ ਦਾ ਤਾਲਾ
Next articleਚਾਰੇ ਪਾਸੇ ਚੋਰ