ਮੇਹੁਲ ਚੋਕਸੀ ਦੀ ਭਾਰਤ ਨੂੰ ਹਵਾਲਗੀ ਬਾਰੇ ਫ਼ੈਸਲਾ ਟਲਿਆ

ਨਵੀਂ ਦਿੱਲੀ (ਸਮਾਜ ਵੀਕਲੀ):ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਬਾਰੇ ਡੋਮੀਨਿਕਾ ਦੀ ਅਦਾਲਤ ’ਚ ਅੱਜ ਸੁਣਵਾਈ ਕੀਤੀ ਗਈ। ਅਦਾਲਤ ਨੇ ਚੋਕਸੀ ਦੀ ਭਾਰਤ ਹਵਾਲਗੀ ਬਾਰੇ ਫ਼ੈਸਲਾ 3 ਜੂਨ ਤੱਕ ਟਾਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਆਪਣੀ 8 ਮੈਂਬਰੀ ਟੀਮ ਲੋੜੀਂਦੇ ਦਸਤਾਵੇਜ਼ਾਂ ਨਾਲ ਡੋਮੀਨਿਕਾ ਭੇਜੀ ਸੀ ਤਾਂ ਕਿ ਉਸ ਦੀ ਹਵਾਲਗੀ ਸੰਭਵ ਬਣਾਈ ਜਾ ਸਕੇ।

ਸੁਣਵਾਈ ਦੌਰਾਨ ਡੋਮੀਨਿਕਾ ਸਰਕਾਰ ਨੇ ਅਦਾਲਤ ਨੂੰ ਕਿਹਾ ਕਿ ਚੋਕਸੀ ਨੂੰ ਭਾਰਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਇਸੇ ਦੌਰਾਨ ਮੇਹੁਲ ਚੋਕਸੀ ਦੀ ਪਤਨੀ ਪ੍ਰੀਤੀ ਚੋਕਸੀ ਨੇ ਕਿਹਾ ਕਿ ਮੇਹੁਲ ਨੂੰ ਆਪਣੀ ਜਾਨ ਦੀ ਡਰ ਸਤਾ ਰਿਹਾ ਹੈ ਅਤੇ ਉਹ ਕਾਫ਼ੀ ਸਹਿਮਿਆ ਹੋਇਆ ਹੈ। 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਨੂੰ ਵੈਕਸੀਨੇਸ਼ਨ ਨੀਤੀ ਦੇ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ
Next articleਵਿਦੇਸ਼ੀ ਵੈਕਸੀਨ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਹੋਈ ਸੁਖਾਲੀ