ਮੇਵਾ ਲਾਲ

ਗੁਰਮਾਨ ਸੈਣੀ

ਸਮਾਜ ਵੀਕਲੀ

ਮੇਵਾ ਲਾਲ ਇੱਕ ਰੈਸਟੋਰੈਂਟ ਵਿੱਚ ਗਿਆ। ਟੇਬਲ ਤੇ ਬੈਠਦਿਆਂ ਹੀ ਉਹ ਬਹਿਰਿਆਂ ਨੂੰ ਉੱਚੀ ਦੇਣੀ ਮੁਖ਼ਾਤਿਬ ਹੋਇਆ–

” ਮੈਨੂੰ ਇੱਕ ਹਾੱਫ ਚਿਕਨ ਤੰਦੂਰੀ ਤੇ ਇੱਥੇ ਬੈਠੇ ਬਾਕੀ ਸਭ ਲੋਕਾਂ ਨੂੰ ਵੀ ਮਟਨ ਖਵਾਓ।”

ਕਿਉਂਕਿ ਜਦੋਂ ਮੈਂ ਖਾਂਦਾ ਹਾਂ ਤਾਂ ਹਾਹੁੰਦਾ ਹਾਂ ਕਿ ਸਭ ਖਾਣ।

ਖਾਣਾ ਖਾਣ ਤੋਂ ਬਾਅਦ ਮੇਵਾ ਲਾਲ ਫੇਰ ਬੋਲਿਆ–

” ਮੈਨੂੰ ਇੱਕ ਸੈਂਪੇਨ ਦੀ ਬੋਤਲ ਦਿਓ ਤੇ ਬਾਕੀ ਬੈਠੇ ਲੋਕਾਂ ਨੂੰ ‌ਵੀ ਬੀਅਰ ਪਿਆਓ।”

ਕਿਉਂਕਿ ਜਦੋਂ ਮੈਂ ਪੀਂਦਾ ਹਾਂ ਤਾਂ ਚਾਹੁੰਦਾ ਹਾਂ ਕਿ ਸਭ ਪੀਣ।

ਸਾਰੇ ਮੇਵਾ ਲਾਲ ਤੋਂ ਬਹੁਤ ਪ੍ਰਭਾਵਿਤ ਹੋਏ ਤੇ ਖੁਸ਼ ਹੋ ਕੇ ਉਸਦੀ ਤਾਰੀਫ਼ ਕਰਨ ਲੱਗੇ।

ਡਰਿੰਕ ਤੋਂ ਬਾਅਦ ਮੇਵਾ ਲਾਲ ਫੇਰ ਬੋਲਿਆ—

” ਮੈਨੂੰ ਮੇਰਾ ਬਿਲ ਦਿਓ ਤੇ ਬਾਕੀ ਬੈਠੇ ਲੋਕਾਂ ਨੂੰ ਵੀ ਉਨ੍ਹਾਂ ਦਾ ਬਿਲ ਦਿਓ।”

ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਆਪਣਾ ਬਿਲ ਚੁਕਾਵਾਂ ਤਾਂ ਸਭ ਵੀ ਆਪਣਾ ਬਿਲ ਚੁਕਾਉਣ..।

ਮੇਵਾ ਲਾਲ ਦਾ ਅੰਤਿਮ ਸੰਸਕਾਰ ਸਵੇਰੇ ਦਸ ਵਜੇ ਹੈ…।

ਪੇਸ਼ਕਸ਼:ਗੁਰਮਾਨ ਸੈਣੀ
ਰਾਬਤਾ : 9256346906

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁੱਤਿਆਂ ਵਾਲ਼ੀ ਆਂਟੀ
Next articleਪਹਿਲਵਾਨ ਨੌਕਰੀ ਤੋਂ ਮੁਅੱਤਲ