ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਲੈ ਕੇ ਆ ਰਹੇ ਹਨ ਟਰੈਕ ‘ਕਪਲ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਦੇ ਸ਼ਗਿਰਦ ਅਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦੁਆਬੇ ਦੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਗਾਹੇ ਵਗਾਹੇ ਸੱਭਿਆਚਾਰਕ ਖੇਤਰ ਵਿਚ ਆਪਣੀ ਹਾਜ਼ਰੀ ਵੱਖ-ਵੱਖ ਟਰੈਕਸ ਨਾਲ ਲਗਾਉਂਦੇ ਰਹਿੰਦੇ ਹਨ। ਇਸੇ ਹੀ ਕੜੀ ਵਿਚ ਉਹ ਆਪਣਾ ਨਵਾਂ ਗੀਤ ‘ਕਪਲ’ ਲੈ ਕੇ ਹਾਜ਼ਰੀ ਭਰ ਰਹੇ ਹਨ।

ਜਿਸ ਦੀ ਜਾਣਕਾਰੀ ਦਿੰਦਿਆਂ ਉਕਤ ਗਾਇਕ ਦਿਆਲਪੁਰੀ ਨੇ ਦੱਸਿਆ ਕਿ ‘ਨ•ੇਰੀਆਂ’ ਵਾਂਗ ਹੀ ਇਹ ਬਿੱਲਕੁਲ ਨਵੇਂ ਅੰਦਾਜ਼ ਦਾ ਟਰੈਕ ਹੋਵੇਗਾ, ਜਿਸ ਨੂੰ ਜੱਸ ਵਰਿ•ਆਂ ਵਾਲਾ ਨੇ ਕਲਮਬੱਧ ਕੀਤਾ ਹੈ। ਦੇਵ ਰਿਕਾਰਡ ਵਲੋਂ ਇਸ ਟਰੈਕ ਨੂੰ ਪ੍ਰੋਡਿਊਸਰ ਜਗਰਾਜ ਸਿੰਘ ਵੜੈਚ ਦੀ ਨਿਰਦੇਸ਼ਨਾਂ ਹੇਠ ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਸੰਗੀਤ ਪ੍ਰਿੰਸ ਸੁਖਦੇਵ ਨੇ ਵਿਲੱਖਣ ਢੰਗ ਨਾਲ ਦਿੱਤਾ ਹੈ। ਦਲਵਿੰਦਰ ਦਿਆਲਪੁਰੀ ਦੀ ਇਸ ਪੇਸ਼ਕਾਰੀ ਨੂੰ ਸਰੋਤੇ ਜਰੂਰ ਆਪਣੇ ਦਿਲ ਦਾ ਪਿਆਰ ਦੇਣਗੇ। ਆਮੀਨ।

Previous articleਗੁਣਗੀਤ ਮੰਗਲ ਲੈ ਕੇ ਹਾਜ਼ਰ ਹੋ ਰਿਹਾ ਟਰੈਕ ‘ਮਾਂ’ – ਮੰਗਲ ਹਠੂਰ
Next articleਫੇਸਬੁੱਕ ਵਿਚੋਂ ਮਿਲੀ ਉੱਚ ਪੱਧਰ ਦੀ ਸਾਹਿਤਿਕ ਲੇਖਕ ਗੁਰਵੀਰ ਕੌਰ ਅਤਫ਼