ਮੇਰੇ ਪਿੰਡੋਂ ਸ਼ਹਿਰ ਵੱਲ ਨੂੰ….

ਜਤਿੰਦਰ ਜਿਉਣਾ( ਭੁੱਚੋ )

(ਸਮਾਜ ਵੀਕਲੀ)

ਮੇਰੇ ਪਿੰਡੋਂ ਸ਼ਹਿਰ ਵੱਲ ਨੂੰ ਵੇਖੋ ਜੋ ਵੀ ਰਾਹ ਜਾਂਦੇ ਨੇ
ਮੈਂ ਸੁਣਿਆ ਏ ਮੋਹ ਤੋੜ ਜੇ ਕਈ ਰਿਸ਼ਤੇ ਖਾ ਜਾਂਦੇ ਨੇ
ਇਹਨਾਂ ਰਾਹਾਂ ਤੇ ਤੁਰੇ ਜੋ ਵੱਡੀਆਂ ਮੰਜ਼ਿਲਾਂ ਪਾਉਣ ਲਈ
ਟੁੱਟ ਜੜ੍ਹਾਂ ਤੋਂ ਆਪਣੀ ਉਹ ਸਾਰੇ ਨਕਸ਼ ਮਿਟਾ ਜਾਂਦੇ ਨੇ  ।
ਤਰੱਕੀ ਤਾਂ ਸਮਿਆਂ ਦੇ ਸੰਗ ਸਭ ਨੂੰ ਕਰਨੀ ਚਾਹੀਦੀ
ਪਰ ਪੱਕੇ ਖਾਤਿਰ ਲੋਕ ਮਕਾਨ ਕੱਚਾ ਵੀ ਕਿਉੰ ਢਾਹ ਜਾਂਦੇ ਨੇ।
ਮਨਫੀ ਸਬਰ ਸੰਤੋਖ ਤੇ ਪੈਸੇ ਦੀ ਭੁੱਖ  ਮਿਟਦੀ ਨਈ
ਫੋਕੀ ਸ਼ੋਸ਼ੇਬਾਜ਼ੀ ਦੇ ਨਾਲ ਪੁੱਤਰ  ਫ਼ਰਜ਼ ਨਿਭਾ ਜਾਂਦੇ ਨੇ  ।
ਨਾ ਧੁੰਦਲੇ ਹੋ ਜਾਣ ਚਿਹਰੇ ਸਕਿਆਂ ਜਾਇਆਂ ਦੇ
ਤਾਹੀਓੰ ਦੁਖਦੇ ਸੁਖਦੇ ਕਦੇ ਕਦਾਈੰ ਗੇੜਾ ਲਾ ਜਾਂਦੇ ਨੇ।
ਡਰ  ਜੜ੍ਹਾਂ ਤੋਂ ਟੁੱਟਣ ਦਾ ਨਿੱਤ ਸਤਾਉਂਦਾ ਜਿਨ੍ਹਾਂ ਨੂੰ
ਉਹ ਜਿਊਣੇ ਵਰਗੇ ਆਖਰ ਮੁੜ ਕੇ ਪਿੰਡ ਨੂੰ ਆ ਜਾਂਦੇ ਨੇ
  ਜਤਿੰਦਰ ਭੁੱਚੋ 
9501475400
Previous articleਮਸਲਾ ਦੋਹਰੇ ਮਾਪਦੰਡਾਂ ਦਾ
Next articleਐਤਕੀਂ ਦੀ ਵਿਸਾਖੀ