ਮੇਰੀਕੋਮ ਤੋਂ ਮਿਲਦੀ ਹੈ ਪ੍ਰੇਰਣਾ: ਛੇਤਰੀ

ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਮਹਾਨ ਮੁੱਕੇਬਾਜ਼ ਐਮ ਸੀ ਮੇਰੀਕੋਮ ਤੋਂ ਪ੍ਰੇਰਣਾ ਮਿਲਦੀ ਹੈ। ਉਹ ਛੇ ਵਾਰ ਦੀ ਵਿਸ਼ਵ ਚੈਂਪੀਅਨ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ। ਬੀਤੇ ਕੁਝ ਸਾਲਾਂ ਤੋਂ ਬਿਹਤਰੀਨ ਫੌਰਮ ਵਿੱਚ ਚਲ ਰਹੇ 34 ਸਾਲਾ ਛੇਤਰੀ ਨੂੰ ਹਾਲ ਹੀ ਵਿੱਚ ਅਖਿਲ ਭਾਰਤੀ ਫੁਟਬਾਲ ਫੈਡਰੇਸ਼ਨ ਨੇ ਸਾਲ ਦਾ ਬੈਸਟ ਫੁਟਬਾਲਰ ਚੁਣਿਆ ਹੈ। ਇਸ ਤੋਂ ਪਹਿਲਾਂ ਵੀ ਉਹ ਸਾਲ 2007, 2011, 2013, 2014 ਅਤੇ 2017 ਵਿੱਚ ਇਹ ਖਿਤਾਬ ਜਿੱਤ ਚੁੱਕੇ ਹਨ। ਛੇਤਰੀ ਨੇ ਕਿਹਾ, ’’ ਮੈਂ ਆਪਣੇ ਆਲੇ ਦੁਆਲੇ ਹਰ ਥਾਂ ਤੋਂ ਪੇ੍ਰਣਾ ਲੈਂਦਾ ਹਾਂ। ਮੇਰੀਕੋਮ ਉਨ੍ਹਾਂ ਵਿਚੋਂ ਇਕ ਹੈ। ਉਸ ਦੀ ਕਹਾਣੀ ਵਿਲੱਖਣ ਹੈ। ’’ ਉਨ੍ਹਾਂ ਕਿਹਾ, ’’ ਉਹ ਛੇ ਵਾਰ ਵਿਸ਼ਵ ਚੈਂਪੀਅਨ ਬਣੀ ਅਤੇ ਤਿੰਨ ਬੱਚਿਆਂ ਦੀ ਮਾਂ ਹੋਣ ਦੇ ਬਾਵਜੂਦ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਮੈਂ ਉਨ੍ਹਾਂ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ।

Previous articleਬੈਡਮਿੰਟਨ: ਲਕਸ਼ੈ, ਪ੍ਰਣਯ ਅਤੇ ਸੌਰਭ ਯੂਐੱਸ ਓਪਨ ਦੇ ਦੂਜੇ ਦੌਰ ’ਚ
Next articleਸੇਰੇਨਾ ਵਿੰਬਲਡਨ ਦੇ ਫਾਈਨਲ ’ਚ