ਮੇਰਾ ਭਾਸ਼ਨ ਲਿਖਣ ਤੋਂ ਲੈ ਕੇ ਨਾਸਾ ਤੱਕ ਭਾਰਤੀ ਹੀ ਭਾਰਤੀ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਦੇ ਸ਼ਾਮਲ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ-ਅਮਰੀਕੀ ਲੋਕਾਂ ਨੇ ਦੇਸ਼ ਵਿੱਚ ਆਪਣਾ ਦਬਦਬਾ ਵਧਾ ਦਿੱਤਾ ਹੈ। ਰਾਸ਼ਟਰਪਤੀ ਅਹੁਦਾ ਸੰਭਾਲਣ ਦੇ 50 ਦਿਨਾਂ ਦੇ ਅੰਦਰ ਬਾਇਡਨ ਨੇ ਘੱਟੋ ਘੱਟ 55 ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਅਹੁਦਿਆਂ ਤੇ ਨਿਯੁਕਤ ਕੀਤਾ। ਰਾਸ਼ਟਰਪਤੀ ਦਾ ਭਾਸ਼ਨ ਲਿਖਣ ਤੋਂ ਲੈ ਕੇ ਪੁਲਾੜ ਏਜੰਸੀ ਨਾਸਾ ਤੱਕ ਸਰਕਾਰ ਦੇ ਹਰ ਵਿਭਾਗ ਵਿੱਚ ਭਾਰਤੀ-ਅਮਰੀਕੀ ਨਿਯੁਕਤ ਕੀਤੇ ਗਏ ਹਨ।

Previous articleਐੱਚ-1ਬੀ: ‘ਸਸਤੀ ਵਿਦੇਸ਼ੀ ਲੇਬਰ ਦੇ ਲਾਲਚ’ ਵਿਰੁੱਧ ਬਿੱਲ ਪੇਸ਼
Next articleਭਾਰਤ ਦੀ ਸੁਰੱਖਿਆ ਲਈ ਅਮਰੀਕਾ ਨੇ ਵਚਨਬੱਧਤਾ ਪ੍ਰਗਟਾਈ: ਅਮਰੀਕਾ