‘ਮੂਲਮੰਤਰ’ ਫਿਲਮ ਦੇ ਗਾਏ ਟਾਇਟਲ ਸੌਗ ਨੇ ਦਿੱਤੀ ਕੌਮਾਂਤਰੀ ਪ੍ਰਸਿੱਧੀ – ਸਰਬਜੀਤ ਫੁੱਲ

ਫੋਟੋ: ਗਾਇਕ ਸਰਬਜੀਤ ਫੁੱਲ।

‘ਸਾਈਆਂ’ ਅਤੇ ‘ਨਫ਼ਰਤ’ ਟਰੈਕ ਲੈ ਕੇ ਹੋ ਰਿਹਾ ਹਾਂ ਜਲਦ ਹਾਜ਼ਰ

ਸ਼ਾਮਚੁਰਾਸੀ, (ਚੁੰਬਰ) (ਸਮਾਜਵੀਕਲੀ)– ਮੂਲ ਮੰਤਰ ਫਿਲਮ ਦੇ ਗਾਏ ਟਾਇਟਲ ਸੌÎਂਗ ਨੇ ਮੇਰੀ ਪ੍ਰਸਿੱਧੀ ਕੌਮਾਂਤਰੀ ਪੱਧਰ ਤੱਕ ਪਹੁੰਚਾ ਦਿੱਤੀ। ਜਿਸ ਲਈ ਮੈਂ ਸਮੁੱਚੀ ਟੀਮ ਐਕਟਰ ਅਵਤਾਰ ਤਾਰੀ, ਹੌਬੀ ਧਾਲੀਵਾਲ, ਭੰਵਰਾ ਸਾਹਿਬ ਦਿੱਲੀ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹਾਂ। ਇਹ ਗੱਲਬਾਤ ਵਿਸ਼ੇਸ਼ ਤੌਰ ਤੇ ਸੂਫ਼ੀ ਅਤੇ ਪੰਜਾਬੀ ਸਿੰਗਰ ਸਰਬਜੀਤ ਫੁੱਲ ਨੇ ਇਕ ਮੁਲਾਕਾਤ ਦੌਰਾਨ ਪ੍ਰਗਟਾਈ।

ਗਾਇਕ ਫੁੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰ ਚੁੱਕਾ ਹੈ ਅਤੇ ਪੰਜਾਬ ਵਿਚ ਰਹਿੰਦਿਆਂ ਸਰੋਤਿਆਂ ਦੀ ਝੋਲੀ ਕਈ ਕੈਸਿਟਾਂ ਅਤੇ ਸਿੰਗਲ ਟਰੈਕ ਪਾ ਚੁੱਕਾ ਹੈ। ਅੱਜ ਕੱਲ ਲੋਕ ਜਿੱਥੇ ਕਈ ਨਵੀਆਂ ਫਿਲਮਾਂ ਵਿਚ ਬਤੌਰ ਏ ਕਲਾਕਾਰ ਵਜੋਂ ਆਪਣੀ ਦਿਖ ਬਣਾ ਰਿਹਾ ਹੈ।

ਉੱਥੇ ਹੀ ਉਹ ਆਪਣੀ ਗਾਇਕੀ ਨੂੰ ਵੀ ਨਾਲ – ਨਾਲ ਲੈ ਕੇ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਸਾਈਂ ਪ੍ਰੋਡਕਸ਼ਨ ਵਲੋਂ ਸੂਫ਼ੀ ਸ਼ਾਇਰ ਸੁਖਜੀਤ ਝਾਂਸ ਦਾ ਲਿਖਿਆ ਟਰੈਕ ‘ਸਾਈਆਂ’ ਅਤੇ ਇਕ ਹੋਰ ਟਰੈਕ ‘ਨਫਰਤ’ ਟਾਇਟਲ ਹੇਠ ਜਲਦ ਲੈ ਕੇ ਹਾਜ਼ਰੀ ਭਰੇਗਾ। ਜਿਸ ਦਾ ਪਹਿਲਾ ਰਿਕਾਰਡਿੰਗ ਪੜਾਅ ਮੁਕੰਮਲ ਹੋ ਚੁੱਕਾ ਹੈ।

Previous articleਗੁਰਬਖਸ਼ ਸੌਂਕੀ ਦਾ ਸਿੰਗਲ ਟਰੈਕ ‘ਯਾਰੀ’ ਰਿਲੀਜ਼
Next articleਜਸਵਿੰਦਰ ਗੁਲਾਮ ਦਾ ਟਰੈਕ ‘ਕਬੂਤਰ ਬੋਲ ਪਿਆ’ ਖੱਟ ਰਿਹਾ ਪਿਆਰ