ਮੁੱਢਲਾ ਸਿਹਤ ਕੇਂਦਰ ਮਹਿਤਪੁਰ ਚ ਗਰਭਵਤੀ ਔਰਤਾਂ ਲਈ ਲਗਾਇਆ ਕੈਂਪ

ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਵੰਡਣ ਮੌਕੇ ਦਿਖਾਈ ਦਿੰਦੇ ਡਾ. ਵਰਿੰਦਰ ਜਗਤ ਤੇ ਸਟਾਫ ਮੈਂਬਰ।

ਮਹਿਤਪੁਰ – (ਨੀਰਜ ਵਰਮਾ) ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਪਾਲ ਜਗਤ ਦੀ ਅਗਵਾਈ ਹੇਠ ਡਾ. ਮਨਦੀਪ ਕੌਰ ਨੇ ਸਾਰੀਆਂ ਗਰਭਵਤੀ ਔਰਤਾਂ ਦਾ ਚੈਕਅਪ ਕੀਤਾ। ਇਸ ਮੌਕੇ ਡਾ. ਵਰਿੰਦਰ ਜਗਤ ਨੇ ਦੱਸਿਆਂ ਕਿ ਸਰਕਾਰ ਵੱਲੋਂ ਅਨੀਮੀਆਂ ਮੁਕਤ ਪੰਜਾਬ ਮੁਹਿੰਮ ਤਹਿਤ ਔਰਤਾਂ ਬੱਚਿਆਂ ਤੇ ਯੁਵਾ ਲੜਕੀਆਂ ਨੂੰ ਇਲਾਜ ਤੇ ਖੁਰਾਕ ਨਾਲ ਅਨੀਮੀਆਂ ਮੁਕਤ ਕਰਨਾ ਹੈ। ਬੀ. ਈ. ਈ. ਸੰਦੀਪ ਵਾਲੀਆਂ ਨੇ ਦੱਸਿਆਂ ਕਿ ਅਨੀਮੀਆਂ ਦੀ ਰੋਕਥਾਮ ਲਈ ਸੈਕਟਰ ਵਾਈਜ ਕੈਂਪ ਲਗਾਏ ਜਾਣਗੇ ਜਿਸ ਚ ਸਾਰੀਆਂ ਗਰਭਵਤੀ ਔਰਤਾਂ ਦੇ ਖੂਨ ਦੀ ਕਮੀ ਜੇਕਰ ਪਾਈ ਗਈ ਤਾਂ ਉਸਦਾ ਸਹੀ ਇਲਾਜ ਕੀਤਾ ਜਾਵੇਗਾ ਤੇ ਪੋਸ਼ਟਿਕ ਆਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਈਆਂ ਹੋਈਆਂ ਗਰਭਵਤੀ ਔਰਤਾਂ ਨੂੰ ਪੋਸ਼ਟਿਕ ਆਹਾਰ ਵੀ ਵੰਡੇ ਗਏ। ਇਸ ਮੌਕੇ ਕੁਲਵਿੰਦਰ ਕੌਰ ਏ. ਐਨ ਐਮ, ਮਨੀਸ਼ਾਂ ਏ. ਐਨ. ਐਮ ਤੇ ਕੁਲਵੰਤ ਕੌਰ ਆਦਿ ਹਾਜਰ ਸਨ।

Previous articleਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਧੂਮ ਧਾਮ ਨਾਲ ਸੰਪੰਨ
Next articleਨਿਊਜ਼ੀਲੈਂਡ ਤੋਂ ਪ੍ਰਵਾਸੀਆਂ ਲਈ ਆਈ ਮਾੜੀ ਖਬਰ, ਸਰਕਾਰ ਵੱਲੋਂ ਬਦਲੇ ਨਿਯਮ ਹੁਣ ਪੰਜਾਬੀਆਂ ਨੂੰ ਵੀ ਕਰਨਗੇ ਪ੍ਰਭਾਵਿਤ