ਮੀਡੀਆ ਨੂੰ ਧਮਕੀਆਂ ਦੇਣ ਵਾਲੇ ਗਾਇਕ ਸਿੱਧੂ ਮੂਸੇ ਵਾਲਾ ਖਿਲਾਫ਼ ਲਾਮਬੰਦ ਹੋਇਆ ਪੱਤਰਕਾਰ ਭਾਈਚਾਰਾ

ਬਠਿੰਡਾ, ਨਕੋਦਰ (ਹਰਜਿੰਦਰ ਛਾਬੜਾ) ਪਤਰਕਾਰ 9592282333
(ਸਮਾਜਵੀਕਲੀ):  ਹੰਕਾਰ ਵਿੱਚ ਆਏ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁਝ ਚੈਨਲਾਂ ਤੇ ਉਸ ਖ਼ਿਲਾਫ਼ ਚੱਲੀਆਂ ਖ਼ਬਰਾਂ ਤੋਂ ਬੁਖਲਾਹਟ ਵਿੱਚ ਆ ਕੇ ਇੱਕ ਵੀਡੀਓ ਵਾਇਰਲ ਕਰਕੇ ਮੀਡੀਆ ਨੂੰ ਦਿੱਤੀਆਂ ਧਮਕੀਆਂ ਦਾ ਮਾਮਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ । ਸਿੱਧੂ ਮੂਸੇ ਵਾਲਾ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਪੱਤਰਕਾਰ ਭਾਈਚਾਰਾ ਲਾਮਬੰਦ ਹੋ ਚੁੱਕਿਆ ਹੈ ਅਤੇ ਅੱਜ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਪੁਲੀਸ ਮੁਖੀ ਨਾਨਕ ਸਿੰਘ ਨੂੰ ਮੰਗ ਪੱਤਰ ਦੇ ਕੇ ਸਿੱਧੂ ਮੂਸੇਵਾਲਾ ਵੱਲੋਂ ਮੀਡੀਆ ਨੂੰ ਦਿੱਤੀਆਂ ਧਮਕੀਆਂ ਅਤੇ ਉਸ ਦੇ ਸਮਰਥਕ ਵੱਲੋਂ ਪੱਤਰਕਾਰ ਅਮਿਤ ਸ਼ਰਮਾ ਨੂੰ ਦਿੱਤੀਆਂ ਧਮਕੀਆਂ ਤੇ ਕਾਰਵਾਈ ਲਈ ਮੰਗ ਪੱਤਰ ਦਿੱਤਾ ਗਿਆ ।

ਦੱਸ ਦਈਏ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਮੀਡੀਆ ਹਾਊਸ ਨਾਲ ਕੰਮ ਕਰਦੇ ਪੱਤਰਕਾਰ ਅਮਿਤ ਸ਼ਰਮਾ ਨੂੰ ਬਲਜਿੰਦਰ ਸਿੰਘ ਨਾਮਕ ਵਿਅਕਤੀ ਵੱਲੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਕਿ ਉਹ ਸਿੱਧੂ ਮੂਸੇਵਾਲੇ ਦੀਆਂ ਖਬਰਾਂ ਕਰ ਰਿਹਾ ਹੈ। ਬਲਜਿੰਦਰ ਸਿੰਘ ਨੇ ਪੱਤਰਕਾਰ ਅਮਿਤ ਸ਼ਰਮਾ ਨੂੰ ਫੇਸਬੁੱਕ ਅਤੇ ਸ਼ੋਸ਼ਲ ਮੀਡੀਆ ਤੋਂ ਸਿੱਧੂ ਮੂਸੇਵਾਲੇ ਨਾਲ ਸਬੰਧਤ ਸਾਰੀਆਂ ਵੀਡੀਓ ਉਤਾਰਣ ਲਈ ਕਿਹਾ ਅਤੇ ਅਜਿਹਾ ਨਾ ਕਰਨ ’ਤੇ ਭੇੜੇ ਨਤੀਜ਼ੇ ਭੁਗਤਣ ਦੀ ਧਮਕੀ ਦਿੱਤੀ।

ਜਿਸ ਖਿਲਾਫ ਪੱਤਰਕਾਰਾਂ ਦਾ ਵਫਦ ਐਸ ਐਸ ਪੀ ਬਠਿੰਡਾ ਡਾ. ਨਾਨਕ ਸਿੰਘ ਨੂੰ ਮਿਲਿਆ, ਜਿੰਨਾਂ ਨੇ ਬਲਜਿੰਦਰ ਸਿੰਘ ਖਿਲਾਫ ਸ਼ਿਕਾਇਤ ਦਰਜ਼ ਕਰਵਾਈ, ਜਿਸ ’ਤੇ ਕਾਰਵਾਈ ਕਰਦਿਆਂ ਐਸ ਐਸ ਪੀ ਬਠਿੰਡਾ ਨੇ ਅਮਿਤ ਸ਼ਰਮਾ ਨੂੰ ਧਮਕੀ ਦੇਣ ਵਾਲੇ ਬਲਜਿੰਦਰ ਸਿੰਘ ਖਿਲਾਫ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਨੂੰ ਤੁਰੰਤ ਐਫ ਆਈ ਆਰ ਦਰਜ਼ ਕਰਨ ਦੇ ਨਿਰਦੇਸ਼ ਜਾਰੀ ਕਰਦਿਆਂ ਬਲਜਿੰਦਰ ਸਿੰਘ ਦੀ ਜ਼ਲਦ ਗਿ੍ਰਫਤਾਰੀ ਦੇ ਹੁਕਮ ਦਿੱਤੇ ਹਨ।

ਇਸ ਮੌਕੇ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ, ਸਵਰਨ ਸਿੰਘ ਦਾਨੇਵਾਲੀਆ, ਬਲਵਿੰਦਰ ਸ਼ਰਮਾ, ਧਰਮ ਚੰਦਰ ,ਸਚਿਨ ਸ਼ਰਮਾ, ਅਮਿਤ ਸ਼ਰਮਾ ਗੁਰਪ੍ਰੇਮ ਲਹਿਰੀ ਅਤੇ ਅਨਿਲ ਵਰਮਾ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣ ਵਾਲੇ ਸਿੱਧੂ ਮੂਸੇ ਵਾਲਾ ਖਿਲਾਫ਼ ਠੋਸ ਕਾਰਵਾਈ ਨਾ ਹੋਈ ਤਾਂ ਆਉਂਦੇ ਸਮੇਂ ਵਿੱਚ ਸਖ਼ਤ ਐਕਸ਼ਨ ਲਿਆ ਜਾਵੇਗਾ, ਕਿਉਂਕਿ ਕਿਸੇ ਵੀ ਗਾਇਕ ਵੱਲੋਂ ਨਿਰਪੱਖਤਾ ਨਾਲ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣਾ ਬਰਦਾਸ਼ਤ ਯੋਗ ਨਹੀਂ ।

ਇਸ ਮੌਕੇ ਪੱਤਰਕਾਰ ਭਾਈਚਾਰੇ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਕਿ ਸਿੱਧੂ ਮੂਸੇਵਾਲਾ ਵੱਲੋਂ ਲੋਕ ਡਾਊਨ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਸ਼ੂਟਿੰਗ ਕੀਤੀ, ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ,ਇਸ ਮਾਮਲੇ ਤੇ ਵੀ ਕਾਰਵਾਈ ਬਣਦੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਭਾਈਚਾਰਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਅਦਾਰਿਆਂ ਦੀ ਸੋਚ ਤਹਿਤ ਕੰਮ ਕਰਦਾ ਹੈ।

ਗਾਇਕ ਸਿੱਧੂ ਮੂਸੇਵਾਲਾ ਵਰਗੇ ਪੰਜਾਬ ਦੀ ਅਮਨ ਸ਼ਾਂਤੀ ਵਿਰੋਧੀ ਗਾਇਕ ਆਪਣੀ ਚੌਧਰ ਚਮਕਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਰਚਦੇ ਹਨ ਜੋ ਬਰਦਾਸ਼ਤ ਯੋਗ ਨਹੀਂ । ਇਸ ਮੌਕੇ ਯਸਪਾਲ ਵਰਮਾ, ਨੈਬ ਸਿੰਘ ਸਿੱਧੂ, ਪਵਨ ਸ਼ਰਮਾ, ਅਵਤਾਰ ਸਿੰਘ ਕੈਂਥ, ਰਾਜ ਕੁਮਾਰ, ਜਤਿਨ ਕੁਮਾਰ, ਐੱਸਐੱਸ ਸੋਨੂੰ, ਨਰਿੰਦਰ ਸ਼ਰਮਾ, ਰਜਿੰਦਰ ਅਬਲੂ, ਅਮਨਦੀਪ ਗੋਸ਼ਲ, ਵਿਜੇ ਅਰੋੜਾ ,ਅੰਮ੍ਰਿਤਪਾਲ ਲਵਲੀ, ਜਸਵਿੰਦਰ ਸਿੰਘ ਅਰੋੜਾ, ਜ਼ੱਬਰ ਖਾਨ ,ਕੁਲਬੀਰ ਬੀਰਾ, ਜਸਕਰਨ ਮੀਤ ਸੁਖਜੀਤ ਸਿੰਘ ਸੁਖਰਾਮ ਸਿੰਘ ਕ੍ਰਿਸ਼ਨ ਸ਼ਰਮਾ ਕੁਨਾਲ ਕੁਮਾਰ ਭੂਸ਼ਨ ਮਿੱਤਲ ਨਰੇਸ਼ ਸ਼ਰਮਾ ਅਸ਼ੋਕ ਕੁਮਾਰ ਆਦਿ ਹਾਜਰ ਸਨ ।

Previous articleजे ई कौंसल करतारपुर डिवीजन सर्कल का सर्वसम्मति से चुनाव संपन्न
Next articleਚੇਨੱਈ ਵਿੱਚ 19 ਤੋਂ 30 ਜੂਨ ਤੱਕ ਮੁੜ ਲੌਕਡਾਊਨ